ਨੌਜਵਾਨ ਵਲੋਂ ਆਪਣੇ ਪਰਿਵਾਰ ਦੇ ਪੰਜ ਜੀਆਂ ਦੀ ਹੱਤਿਆ
ਲਖਨਊ, 1 ਜਨਵਰੀ- ਯੂ. ਪੀ. ਦੀ ਰਾਜਧਾਨੀ ਲਖਨਊ ’ਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਕ ਨੌਜਵਾਨ ਨੇ ਪਰਿਵਾਰ ਦੇ ਪੰਜ ਜੀਆਂ ਦੀ ਹੱਤਿਆ ਕਰ ਦਿੱਤੀ। ਸੂਚਨਾ ਮਿਲਣ ’ਤੇ ਪੁਲਿਸ ਨੇ ਮੌਕੇ ’ਤੇ ਪੁੱਜੀ ਤੇ ਫੋਰੈਂਸਿਕ ਟੀਮ ਨੇ ਮੌਕੇ ’ਤੇ ਪਹੁੰਚ ਕੇ ਸਬੂਤ ਇਕੱਠੇ ਕੀਤੇ। ਇਹ ਘਟਨਾ ਨਾਕਾ ਥਾਣਾ ਖੇਤਰ ’ਚ ਸਥਿਤ ਇਕ ਹੋਟਲ ’ਚ ਵਾਪਰੀ। ਅਰਸ਼ਦ ਆਪਣੀ ਮਾਂ ਆਸਮਾ ਅਤੇ ਚਾਰ ਭੈਣਾਂ ਆਲੀਆ (9), ਅਲਸ਼ੀਆ (19), ਅਕਸਾ (16), ਰਹਿਮੀਨ (18) ਨਾਲ ਆਗਰਾ ਦੇ ਕੁਬੇਰਪੁਰ ਇਲਾਕੇ ਦੇ ਟਿਹਰੀ ਬਾਗੀਆ ਦੇ ਇਸਲਾਮ ਨਗਰ ਵਿਚ ਇੱਥੇ ਠਹਿਰਿਆ ਸੀ। ਅਰਸ਼ਦ ਨੇ ਕਿਸੇ ਗੱਲ ਨੂੰ ਲੈ ਕੇ ਹੋਟਲ ਦੇ ਕਮਰੇ ਵਿਚ ਪੰਜਾਂ ਦਾ ਕਤਲ ਕਰ ਦਿੱਤਾ। ਡੀ.ਸੀ.ਪੀ. ਰਵੀਨਾ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਤੁਰੰਤ ਮੌਕੇ ’ਤੇ ਪਹੁੰਚ ਗਈ। ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਸ ਨੇ ਅਜਿਹਾ ਕਦਮ ਕਿਉਂ ਚੁੱਕਿਆ? ਫੀਲਡ ਯੂਨਿਟ ਨੂੰ ਬੁਲਾ ਕੇ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।