ਨਵੇਂ ਸਾਲ ਮੌਕੇ ਪ੍ਰਧਾਨ ਮੰਤਰੀ ਵਲੋਂ ਸ਼ੁਭਕਾਮਨਾਵਾਂ
ਨਵੀਂ ਦਿੱਲੀ, 1 ਜਨਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੇਂ ਸਾਲ 2025 ਦੇ ਮੌਕੇ ’ਤੇ ਦੇਸ਼ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰ ਕਿਹਾ ਕਿ ਇਹ ਸਾਲ ਸਾਰਿਆਂ ਲਈ ਨਵੇਂ ਮੌਕੇ, ਸਫ਼ਲਤਾ ਅਤੇ ਬੇਅੰਤ ਖੁਸ਼ੀ ਲੈ ਕੇ ਆਵੇ। ਹਰ ਕਿਸੇ ਨੂੰ ਸ਼ਾਨਦਾਰ ਸਿਹਤ ਅਤੇ ਖੁਸ਼ਹਾਲੀ ਦੀ ਬਖਸ਼ਿਸ਼ ਹੋਵੇ।