ਸੜਕ ਟੁੱਟਣ ਕਾਰਨ ਵਾਪਰਿਆ ਹਾਦਸਾ : ਪਲਟਿਆ ਘੋੜਾ ਟਰਾਲਾ
ਰਾਮਾਂ ਮੰਡੀ, 29 ਦਸੰਬਰ (ਤਰਸੇਮ ਸਿੰਗਲਾ)-ਅੱਜ ਇਕ ਮਾਲ ਦਾ ਭਰਿਆ ਘੋੜਾ ਟਰਾਲਾ ਟਾਊਨਸ਼ਿਪ ਨੇੜੇ ਰਾਮਸਰਾ ਰਾਮਾਂ ਮੰਡੀ ਨੂੰ ਜਾਂਦੀ ਰੋਡ ਉਤੇ ਅਚਾਨਕ ਸੜਕ ਟੁੱਟਣ ਕਾਰਨ ਬੇਕਾਬੂ ਹੋ ਕੇ ਖੇਤਾਂ ਵਿਚ ਪਲਟ ਗਿਆ ਪਰ ਡਰਾਈਵਰ ਤੇ ਕੰਡਕਟਰ ਵਾਲ-ਵਾਲ ਬੱਚ ਗਏ। ਟਰੱਕ ਚਾਲਕ ਜੱਗਾ ਸਿੰਘ ਵਾਸੀ ਮਾਣਕ ਖਾਨਾ ਨੇ ਗੱਡੀ ਦਾ ਕਾਫੀ ਨੁਕਸਾਨ ਹੋਇਆ ਦੱਸਿਆ ਹੈ। ਸਥਾਨਕ ਜੈ ਬਾਬਾ ਸਰਬੰਗੀ ਟੈਕਸੀ ਯੂਨੀਅਨ ਦੇ ਮੀਤ ਪ੍ਰਧਾਨ ਗਗਨਦੀਪ ਸਿੰਘ ਬੈਹਣੀਵਾਲ ਨੇ ਸੜਕ ਦੀ ਉਸਾਰੀ ਲਈ ਵਰਤੇ ਗਏ ਘਟੀਆ ਮਟੀਰੀਅਲ ਦੀ ਜਾਂਚ ਅਤੇ ਟਰੱਕ ਚਾਲਕ ਨੂੰ ਨੁਕਸਾਨ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।