ਚੇਨਈ : ਵਿਸ਼ਵ ਸ਼ਤਰੰਜ ਚੈਂਪੀਅਨ ਡੀ ਗੁਕੇਸ਼ ਦਾ ਸਵਾਗਤ ਕਰਨ ਲਈ ਉਮੜੇ ਲੋਕ
ਤਾਮਿਲਨਾਡੂ (ਚੇਨਈ), 17 ਦਸੰਬਰ-ਵਿਸ਼ਵ ਸ਼ਤਰੰਜ ਚੈਂਪੀਅਨ ਡੀ ਗੁਕੇਸ਼ ਦਾ ਸਵਾਗਤ ਕਰਨ ਲਈ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋਏ। ਜਦੋਂ ਉਹ ਚੇਨਈ ਚੇਪੌਕ ਕਲਾਇਵਨਾਰ ਅਰੰਗਮ ਜਾ ਰਿਹਾ ਸੀ, ਜਿਥੇ ਉਸ ਨੂੰ ਤਾਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ ਅਤੇ ਉਪ ਮੁੱਖ ਮੰਤਰੀ ਉਦਯਨਿਧੀ ਸਟਾਲਿਨ ਦੁਆਰਾ ਸਨਮਾਨਿਤ ਕੀਤਾ ਜਾਵੇਗਾ।