ਸੜਕ ਹਾਦਸੇ 'ਚ 10 ਸਾਲਾ ਬੱਚੀ ਦੀ ਮੌਤ
![](/cmsimages/20241217/4723669__a1.jpg)
ਭਵਾਨੀਗੜ੍ਹ (ਸੰਗਰੂਰ), 17 ਦਸੰਬਰ (ਰਣਧੀਰ ਸਿੰਘ ਫੱਗੂਵਾਲਾ)-ਸਥਾਨਕ ਸ਼ਹਿਰ ਤੋਂ ਆਲੋਅਰਖ਼ ਨੂੰ ਜਾਂਦੀ ਲਿੰਕ ਸੜਕ ਉਤੇ ਬਾਅਦ ਦੁਪਹਿਰ ਇਕ ਮੋਟਰਸਾਈਕਲ ਅਤੇ ਕਾਰ ਵਿਚਕਾਰ ਹੋਏ ਹਾਦਸੇ ਵਿਚ ਇਕ 10 ਸਾਲਾ ਬੱਚੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਹਰਗੁਣ ਕੌਰ ਪੁੱਤਰੀ ਗੁਰਪਿੰਦਰ ਸਿੰਘ ਜੋ ਇਕ ਨਿੱਜੀ ਸਕੂਲ ਦੀ 5ਵੀਂ ਦੀ ਵਿਦਿਆਰਥਣ ਸੀ, ਆਪਣੇ ਮਾਸੀ ਦੇ ਲੜਕੇ ਗੁਰਸੇਵਕ ਸਿੰਘ ਨਾਲ ਬਾਜ਼ਾਰ ਤੋਂ ਕੁਝ ਸਾਮਾਨ ਲੈ ਕੇ ਘਰ ਨੂੰ ਜਾ ਰਹੀ ਸੀ ਤਾਂ ਰਸਤੇ ਵਿਚ ਇਨ੍ਹਾਂ ਦਾ ਇਕ ਕਾਰ ਨਾਲ ਹਾਦਸਾ ਹੋ ਗਿਆ, ਜਿਸ ਵਿਚ ਹਰਗੁਣ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਹ ਵੀ ਪਤਾ ਲੱਗਾ ਹੈ ਕਿ ਲੜਕੀ ਦਾ ਪਿਤਾ ਵਿਦੇਸ਼ ਵਿਚ ਰਹਿੰਦਾ ਹੈ ਤੇ ਮਾਸੀ ਦਾ ਲੜਕਾ ਇਨ੍ਹਾਂ ਕੋਲ ਰਹਿੰਦਾ ਸੀ। ਸਹਾਇਕ ਸਬ-ਇੰਸਪੈਕਟਰ ਅਮਨਦੀਪ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।