‘ਆਪ’ ਉਮੀਦਵਾਰ ਮਹਿੰਦਰ ਕੌਰ ਸਿੱਧੂ ਬਿਨਾਂ ਮੁਕਾਬਲੇ ਜੇਤੂ ਕਰਾਰ
ਹੰਡਿਆਇਆ (ਬਰਨਾਲਾ), 17 ਦਸੰਬਰ (ਗੁਰਜੀਤ ਸਿੰਘ ਖੁੱਡੀ)-ਨਗਰ ਪੰਚਾਇਤ ਹੰਡਿਆਇਆ ਦੀਆਂ ਚੋਣਾਂ ਵਿਚ ਵਾਰਡ ਨੰ. 7 ਤੋਂ ਕਾਂਗਰਸ ਦੇ ਉਮੀਦਵਾਰ ਅਮਨਦੀਪ ਕੌਰ ਦੇ ਕਾਗ਼ਜ਼ ਰੱਦ ਕਰਨ ਤੋਂ ਬਾਅਦ ਉਨ੍ਹਾਂ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਚ ਰਿੱਟ ਪਟੀਸ਼ਨ ਦਾਖਲ ਕੀਤੀ ਸੀ। ਜਿਹੜੀ ਅੱਜ ਰੱਦ ਹੋ ਗਈ। ਉਸ ਦੇ ਵਿਰੋਧੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਕੌਰ ਪਤਨੀ ਮਹਿੰਦਰ ਸਿੰਘ ਸਿੱਧੂ ਜੇਤੂ ਕਰਾਰ ਦਿੱਤੇ ਗਏ। ਹੁਣ ਹੰਡਿਆਇਆ ਵਿਚ 21 ਦਸੰਬਰ ਨੂੰ 12 ਵਾਰਡਾਂ ਵਿਚ ਚੋਣ ਹੋਵੇਗੀ।