ਨੋਜਵਾਨ ਉਂਕਾਰ ਸਿੰਘ ਨੇ ਜਿੱਤੀ ਹਥਾੜ ਦੇ ਪਿੰਡ ਹਵੇਲੀਆ ਝਾੜ ਸਾਹਿਬ ਦੇ ਸਰਪੰਚ ਦੀ ਚੋਣ
ਖੇਮਕਰਨ, 18 ਅਕਤੂਬਕ (ਰਾਕੇ਼ਸ਼ ਬਿੱਲਾ) - ਬਲਾਕ ਵਲਟੋਹਾ ਦੇ ਹਥਾੜ ਖੇਤਰ ਦੇ ਪਿੰਡ ਹਵੇਲੀਆ ਝਾੜ ਸਾਹਿਬ ਦੀ ਸਰਪੰਚੀ ਦੀ ਚੋਣ ਤਿਕੋਣੇ ਮੁਕਾਬਲੇ ਚ ਨੋਜਵਾਨ ਉਂਕਾਰ ਸਿੰਘ ਆਸਲਾ ਵਾਲੇ ਜਿੱਤ ਗਏ ਹਨ।ਉੱਨਾਂ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆ ਵਿਧਾਇੱਕ ਸਰਵਨ ਸਿੰਘ ਧੁੰਨ ਦੀ ਅਗਵਾਈ ਚ ਪਿੰਡ ਦਾ ਵਿਕਾਸ ਤੇਜ਼ ਕਰਨ ਦੀ ਇੱਛਾ ਪ੍ਰਗਟਾਈ ਹੈ।