70 ਸਾਲਾਂ ਬਾਅਦ ਪਿੰਡ ਬਾਗਵਾਨਪੁਰ ਚ ਐਸ.ਸੀ. ਭਾਈਚਾਰੇ ਦੀ ਸਰਪੰਚ ਬਣੀ ਬੀਬੀ ਮਨਜੀਤ ਕੌਰ - ਕਾਮਰੇਡ ਸੂਰਤ ਰਾਮ
ਭੁਲੱਥ, 18 ਅਕਤੂਬਰ (ਮੇਹਰ ਚੰਦ ਸਿੱਧੂ) - ਇਥੋਂ ਥੋੜੀ ਦੂਰੀ 'ਤੇ ਪੈਂਦੇ ਪਿੰਡ ਬਾਗਵਾਨਪੁਰ 'ਚ 70 ਸਾਲਾਂ ਬਾਅਦ ਐਸ.ਸੀ. ਭਾਈਚਾਰੇ ਦੀ ਸਰਪੰਚੀ ਦੀ ਸੀਟ ਰਿਜ਼ਰਵ ਕੀਤੀ ਗਈ ਸੀ ਤੇ ਮਨਜੀਤ ਕੌਰ ਪਿੰਡ ਦੀ ਸਰਪੰਚ ਬਣੀ ਹੈ। ਇਸ ਮੌਕੇ ਗੱਲਬਾਤ ਕਰਦਿਆਂ ਕਾਮਰੇਡ ਸੂਰਤ ਰਾਮ ਨੇ ਦੱਸਿਆ ਕਿ ਉਨ੍ਹਾਂ ਦੀ ਨੂੰਹ ਦੇ ਸਰਪੰਚ ਬਣਨ 'ਤੇ ਐਸ.ਸੀ. ਭਾਈਚਾਰੇ ਵਲੋਂ ਬੇਹੱਦ ਖੁਸ਼ੀ ਪ੍ਰਗਟਾਵਾ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ 70 ਸਾਲ ਤੱਕ ਜਿੰਨੀਆਂ ਸਰਕਾਰਾਂ ਆਈਆਂ ਹਨ, ਕਿਸੇ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ, ਕਿ ਬਾਗਵਾਨਪੁਰ ਵਿਚ ਸਰਪੰਚੀ ਦੀ ਸੀਟ ਰਿਜ਼ਰਵ ਕੀਤੀ ਜਾਵੇ, ਪਰ ਇਸ ਵਾਰ ਉਨ੍ਹਾਂ ਨੂੰ ਮੌਕਾ ਮਿਲਿਆ ਹੈ ਤੇ ਚੋਣਾਂ ਦੌਰਾਨ ਉਨ੍ਹਾਂ ਦੀ ਨੂੰਹ ਮਨਜੀਤ ਕੌਰ ਸਰਪੰਚ ਬਣੀ ਹੈ, ਜੋ ਪਿੰਡ ਦੇ ਵਿਕਾਸ ਤੇ ਲੋਕਾਂ ਦੀਆਂ ਮੁਸ਼ਕਲਾਂ ਵੱਲ ਧਿਆਨ ਦੇ ਕੇ ਪਿੰਡ ਦੇ ਵਿਕਾਸ ਵਿਚ ਕੋਈ ਕਸਰ ਨਹੀਂ ਛੱਡੇਗੀ।