JALANDHAR WEATHER

ਪੰਚਾਇਤੀ ਚੋਣਾਂ ਵਿਚ 'ਆਪ' ਦੀ ਕਥਿਤ ਧੱਕੇਸ਼ਾਹੀ ਖ਼ਿਲਾਫ਼ ਸ਼ੇਰੋਂ ਵਿਖੇ ਭਰਵਾਂ ਰੋਸ ਵਿਖਾਵਾ

 ਲੌਂਗੋਵਾਲ, 18 ਅਕਤੂਬਰ (ਵਿਨੋਦ, ਖੰਨਾ) - ਸ਼ੇਰੋਂ ਦੀਆਂ ਪੰਚਾਇਤੀ ਚੋਣਾਂ ਵਿਚ ਪ੍ਰਸਾਸ਼ਨ ਦੀ ਕਥਿਤ ਧੱਕੇਸ਼ਾਹੀ ਦੇ ਖ਼ਿਲਾਫ਼ ਵਿਰੋਧੀ ਧਿਰ ਦੇ ਸੱਦੇ 'ਤੇ ਵੱਡਾ ਇਕੱਠ ਕਰਕੇ ਭਰਵੇਂ ਰੋਸ ਦਾ ਪ੍ਰਗਟਾਵਾ ਕੀਤਾ ਹੈ। ਇਸ ਮੌਕੇ 'ਤੇ ਦਲਿਤ ਭਾਈਚਾਰੇ ਦੇ ਉਮੀਦਵਾਰ ਸੂਬੇਦਾਰ ਸੁਖਵੀਰ ਸਿੰਘ ਨੇ ਆਗਾਮੀ ਕਿਸੇ ਵੀ ਚੋਣ ਵਿਚ ਆਮ ਆਦਮੀ ਪਾਰਟੀ ਨੂੰ ਵੋਟ ਪਾਉਣ ਦੀ ਬਜਾਏ ਨੋਟਾ ਦਾ ਬਟਨ ਦਬਾਉਣ ਦਾ ਸੱਦਾ ਦਿੱਤਾ। ਆਮ ਆਦਮੀ ਪਾਰਟੀ ਐਸ. ਸੀ. ਵਿੰਗ ਦੇ ਬਲਾਕ ਪ੍ਰਧਾਨ ਜਰਨੈਲ ਸਿੰਘ ਨੇ ਆਮ ਆਦਮੀ ਪਾਰਟੀ ਦੇ ਬਾਈਕਾਟ ਦਾ ਐਲਾਨ ਕੀਤਾ ਹੈ ਅਤੇ ਦੂਜੇ ਨੰਬਰ 'ਤੇ ਰਹੇ ਉਮੀਦਵਾਰ ਜਗਤਾਰ ਸਿੰਘ ਤਾਰੀ ਭੁੱਲਰ ਨੇ ਧੱਕੇਸ਼ਾਹੀ ਲਈ ਆਪ ਦੇ ਦੋ ਸੀਨੀਅਰ ਆਗੂਆਂ ਨੂੰ ਦੋਸ਼ੀ ਠਹਿਰਾਇਆ ਹੈ। '

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ