JALANDHAR WEATHER

ਝਾਰਖੰਡ: ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ ਮਾਰੇ ਗਏ 4 ਮਾਓਵਾਦੀ

ਚਾਈਬਾਸਾ, (ਝਾਰਖ਼ੰਡ), 17 ਜੂਨ- ਝਾਰਖ਼ੰਡ ਦੇ ਪੱਛਮੀ ਸਿੰਘਭੂਮ ਜ਼ਿਲ੍ਹੇ ਵਿਚ ਅੱਜ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿਚ ਇਕ ਔਰਤ ਸਮੇਤ ਘੱਟੋ-ਘੱਟ ਚਾਰ ਮਾਓਵਾਦੀ ਮਾਰੇ ਗਏ। ਜਾਣਕਾਰੀ ਅਨੁਸਾਰ ਝਾਰਖੰਡ ਦੀ ਰਾਜਧਾਨੀ ਰਾਂਚੀ ਤੋਂ ਲਗਭਗ 200 ਕਿਲੋਮੀਟਰ ਦੀ ਦੂਰੀ ’ਤੇ ਗੁਆ ਪੁਲਿਸ ਸਟੇਸ਼ਨ ਦੀ ਸੀਮਾ ਦੇ ਅਧੀਨ ਲਿਪੁੰਗਾ ਖੇਤਰ ਦੇ ਕੋਲ ਸਵੇਰੇ 5 ਵਜੇ ਦੇ ਕਰੀਬ ਇਹ ਮੁਕਾਬਲਾ ਹੋਇਆ। ਇਹ ਜਾਣਕਾਰੀ ਝਾਰਖੰਡ ਪੁਲਿਸ ਦੇ ਬੁਲਾਰੇ ਅਤੇ ਆਈ.ਜੀ. (ਆਪ੍ਰੇਸ਼ਨਜ਼) ਅਮੋਲ ਵੀ ਹੋਮਕਰ ਨੇ ਦਿੱਤੀ। ਉਨ੍ਹਾਂ ਅੱਗੇ ਦੱਸਿਆ ਕਿ ਇਸ ਮੁਕਾਬਲੇ ਵਿਚ ਦੋ ਮਾਓਵਾਦੀਆਂ ਨੂੰ ਗਿਫ਼ਤਾਰ ਕਰ ਲਿਆ ਗਿਆ ਹੈ। ਹੋਮਕਰ ਨੇ ਦੱਸਿਆ ਕਿ ਤਲਾਸ਼ੀ ਮੁਹਿੰਮ ਦੌਰਾਨ ਇਕ ਇਨਸਾਸ ਰਾਈਫਲ, ਦੋ ਐਸ.ਐਲ.ਆਰ., ਤਿੰਨ ਰਾਈਫਲਾਂ (.303) ਅਤੇ ਇਕ (9 ਐਮ.ਐਮ.) ਪਿਸਤੌਲ ਬਰਾਮਦ ਕੀਤੀ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ