JALANDHAR WEATHER

ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦੇ ਕੀਤੇ ਕਤਲ ਦਾ ਮਾਮਲਾ ਕੁਝ ਘੰਟਿਆਂ ਵਿਚ ਸਲਝਾਉਣ ਦਾ ਪੁਲਿਸ ਨੇ ਕੀਤਾ ਦਾਅਵਾ

ਤਪਾ ਮੰਡੀ, 26 ਜੂਨ (ਵਿਜੇ ਸ਼ਰਮਾ)-ਨੇੜਲੇ ਪਿੰਡ ਢਿੱਲਵਾਂ ਵਿਖੇ ਕੰਮ ਕਰਦੇ ਨੌਜਵਾਨ ਦਾ ਤੇਜ਼ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਸੀ।ਕਤਲ ਦੀ ਗੁੱਥੀ ਪੁਲਿਸ ਵੱਲੋਂ ਕੁਝ ਘੰਟਿਆਂ ਵਿਚ ਸਲਝਾਉਣ ਦਾ ਦਾਅਵਾ ਕੀਤਾ ਹੈ। ਇਸ ਸੰਬੰਧੀ ਪ੍ਰੈਸ ਕਾਨਫਰੰਸ ਕਰਦਿਆਂ ਹੋਇਆਂ ਡਾ. ਮਾਨਵਜੀਤ ਸਿੰਘ ਸਿੱਧੂ ਪੀ.ਪੀ.ਐੱਸ. ਉਪ ਕਪਤਾਨ ਪੁਲਿਸ ਤਪਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਰਭੂਰ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਢਿੱਲਵਾਂ ਨੇ ਯੂਨੀਵਰਸਿਟੀ ਕੈਂਪਸ, ਢਿੱਲਵਾਂ ਦੇ ਸਾਹਮਣੇ ਮੋਬਾਇਲਾਂ ਦੀ ਦੁਕਾਨ ਅਤੇ ਬੁੱਕ ਡੀਪੂ ਕੀਤਾ ਹੋਇਆ ਹੈ। ਇਸ ਦੁਕਾਨ ਤੇ ਬੱਬੂ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਤਪਾ ਨੌਕਰੀ ਕਰਦਾ ਸੀ। ਉਨ੍ਹਾਂ ਦੱਸਿਆ ਕਿ ਬੱਬੂ ਸਿੰਘ ਉਕਤ ਭਰਪੂਰ ਸਿੰਘ ਦੀ ਗੱਡੀ ਸਵਿਫਟ ਲੈ ਕੇ ਦੁਕਾਨ ਤੋਂ ਚਲਾ ਗਿਆ ਸੀ। ਜਦੋਂ ਬੱਬੂ ਸਿੰਘ ਦੇਰ ਰਾਤ ਤੱਕ ਘਰ ਵਾਪਸ ਨਾ ਆਇਆ ਤਾਂ ਮੁੱਦਈ ਮੁੱਕਦਮਾ ਵਲੋਂ ਉਸਦੀ ਭਾਲ ਕੀਤੀ ਗਈ ਤਾਂ ਪੱਖੋ ਕੈਚੀਆਂ ਸਾਈਡ ਇਕ ਸੈਲਰ ਪਾਸ ਉਸਦੀ ਗੱਡੀ ਸੜਕ 'ਤੇ ਖੜ੍ਹੀ ਸੀ ਅਤੇ ਸੜਕ ਦੇ ਕਿਨਾਰੇ ਬੱਬੂ ਸਿੰਘ ਡਿੱਗਿਆ ਪਿਆ ਸੀ, ਜਿਸ ਪਰ ਕੁਲਵਿੰਦਰ ਸਿੰਘ ਉਰਫ ਕਾਲਾ ਪੁੱਤਰ ਬਹਾਦਰ ਸਿੰਘ ਵਾਸੀ ਘੁੰਨਸ ਰੋਡ, ਢਿੱਲਵਾਂ ਆਪਣੇ ਹੱਥ ਵਿਚ ਫੜੇ ਦਾਹ ਨਾਲ ਉਸਦੇ ਸਿਰ ਅਤੇ ਬਾਹਾਂ 'ਤੇ ਪਰਵਾਰ ਕਰ ਰਿਹਾ ਸੀ। ਭਰਪੂਰ ਸਿੰਘ ਨੂੰ ਵੇਖ ਕੇ ਕੁਲਵਿੰਦਰ ਸਿੰਘ ਉਰਫ ਕਾਲਾ ਉਕਤ ਆਪਣੇ ਹੱਥ ਵਿਚ ਫੜ੍ਹਿਆ ਦਾਹ ਨੇੜੇ ਦੇ ਖਤਾਨਾਂ ਵਿਚ ਸੁੱਟ ਕੇ ਭੱਜ ਗਿਆ ਅਤੇ ਕੁਲਵਿੰਦਰ ਸਿੰਘ ਉਰਫ ਕਾਲਾ ਵਲੋਂ ਬੱਬੂ ਸਿੰਘ ਦਾ ਕਤਲ ਕਰ ਦਿੱਤਾ ਗਿਆ। ਪੁਲਿਸ ਨੇ ਭਰਪੂਰ ਸਿੰਘ ਉਕਤ ਦੇ ਬਿਆਨ ਦੇ ਆਧਾਰ ਤੇ 302 ਥਾਣਾ ਸ਼ਹਿਣਾ ਖ਼ਿਲਾਫ਼ ਦਰਜ ਰਜਿਸਟਰ ਕੀਤਾ ਗਿਆ।ਇਸ ਮੌਕੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਤੇ ਪੁਲਿਸ ਮੁਲਾਜ਼ਮ ਹਾਜ਼ਰ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ