JALANDHAR WEATHER

ਪੁਲਿਸ ਵਲੋ 300 ਗ੍ਰਾਮ ਹੈਰੋਇਨ, 30 ਹਜ਼ਾਰ ਡਰੱਗ ਮਨੀ, ਇਕ ਗੱਡੀ, ਇਕ ਐਕਟਿਵਾ ਅਤੇ ਦੋ ਮੋਬਾਈਲ ਫ਼ੌਨਾ ਸਮੇਤ ਇਕ ਵਿਅਕਤੀ ਕਾਬੂ

ਰਾਜਾਸਾਂਸੀ, ,26 ਜੂਨ (ਹਰਦੀਪ ਸਿੰਘ ਖੀਵਾ) ਸ੍ਰੀ ਸਤਿੰਦਰ ਸਿੰਘ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਅੰਮ੍ਰਿਤਸਰ (ਦਿਹਾਤੀ) ਵਲੋ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਸਪੈਸ਼ਲ ਸੈੱਲ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਕਿ ਗੁਰਬੀਰ ਸਿੰਘ ਉਰਫ ਗੁਰਪ੍ਰੀਤ ਸਿੰਘ ਉਰਫ ਮਨੀ ਪੁੱਤਰ ਬਲਬੀਰ ਸਿੰਘ ਵਾਸੀ ਜੰਡਿਆਲਾ ਅਤੇ ਜੋਬਨ ਕੁਮਾਰ ਪੁੱਤਰ ਸੁਰਿੰਦਰਪਾਲ ਵਾਸੀ ਗਹਿਰੀ ਮੰਡੀ ਆਪਣੇ ਸਾਥੀਆ ਨਾਲ ਮਿਲ ਕੇ ਹੈਰੋਇੰਨ ਵੇਚਣ ਦਾ ਧੰਦਾ ਕਰਦੇ ਹਨ। ਜਿਸ ਤੇ ਤੁਰੰਤ ਕਾਰਵਾਈ ਕਰਦਿਆ ਸਪੈਸ਼ਲ ਸੈੱਲ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੀ ਟੀਮ ਵਲੋ ਟ੍ਰੈਪ ਵਿਸ਼ਾ ਕੇ ਜੋਬਨ ਕੁਮਾਰ ਨੂੰ 300 ਗ੍ਰਾਮ ਹੈਰੋਇਨ, 30,ਹਜਾਰ ਡਰੱਗ ਮਨੀ, ਇਕ ਸਿਆਜ਼ ਗੱਡੀ, ਇਕ ਐਕਟਿਵਾ ਅਤੇ ਦੋ ਮੋਬਾਈਲ ਫ਼ੌਨਾ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ। ਜਿਸ ਸੰਬੰਧੀ ਗੁਰਬੀਰ ਸਿੰਘ ਅਤੇ ਜੋਬਨ ਕੁਮਾਰ ਖ਼ਿਲਾਫ਼ ਨਸ਼ੀਲੇ ਪਦਾਰਥਾਂ ਤਹਿਤ ਥਾਣਾ ਰਾਜਾਸਾਂਸੀ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਿਸ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਉਕਤ ਗ੍ਰਿਫ਼ਤਾਰ ਦੋਸ਼ੀ ਜੋਬਨ ਕੁਮਾਰ ਦੇ ਅਗਲੇ ਅਤੇ ਪਿਛਲੇ ਸੰਬੰਧਾਂ ਨੂੰ ਚੰਗੀ ਤਰ੍ਹਾਂ ਖੰਘਾਲਿਆ ਜਾ ਰਿਹਾ ਹੈ ਅਤੇ ਉਸਦੇ ਸਾਥੀ ਗੁਰਬੀਰ ਸਿੰਘ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਉਸ ਨੂੰ ਵੀ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ