ਯੂ.ਪੀ. ਦੇ ਉਪ ਮੁੱਖ ਮੰਤਰੀ ਕੇਸ਼ਵ ਮੌਰਿਆ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ
ਲਖਨਊ, 7 ਮਾਰਚ - ਯੂ.ਪੀ. ਦੇ ਉਪ ਮੁੱਖ ਮੰਤਰੀ ਕੇਸ਼ਵ ਮੌਰਿਆ ਦੇ ਹੈਲੀਕਾਪਟਰ ਦੀ ਅੱਜ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਉਹ ਲਖਨਊ ਤੋਂ ਕੌਸ਼ਾਂਬੀ ਲਈ ਉਡਾਣ ਭਰ ਰਹੇ ਸਨ। 15 ਮਿੰਟ ਬਾਅਦ ਹੈਲੀਕਾਪਟਰ ਦਾ ਡਿਸਪਲੇਅ ਅਚਾਨਕ ਫੱਟ ਗਿਆ ਅਤੇ ਅੰਦਰ ਧੂੰਆਂ ਭਰਨਾ ਸ਼ੁਰੂ ਹੋ ਗਿਆ।
ਪਾਇਲਟ ਨੇ ਤੁਰੰਤ ਲਖਨਊ ਏਅਰ ਟ੍ਰੈਫਿਕ ਕੰਟਰੋਲ (ਏਟੀਸੀ) ਨੂੰ ਸੂਚਿਤ ਕੀਤਾ ਅਤੇ ਐਮਰਜੈਂਸੀ ਲੈਂਡਿੰਗ ਲਈ ਇਜਾਜ਼ਤ ਮੰਗੀ। ਉਦੋਂ ਤੱਕ ਜਹਾਜ਼ 50 ਕਿਲੋਮੀਟਰ ਦੂਰ ਬੱਛਰਵਾਂ ਪਹੁੰਚ ਗਿਆ ਸੀ। ਇਜਾਜ਼ਤ ਮਿਲਣ 'ਤੇ ਪਾਇਲਟ ਲਖਨਊ ਹਵਾਈ ਅੱਡੇ ਵੱਲ ਵਾਪਸ ਮੁੜ ਗਿਆ।
ਹੈਲੀਕਾਪਟਰ ਸਵੇਰੇ 11:15 ਵਜੇ ਹਵਾਈ ਅੱਡੇ 'ਤੇ ਸੁਰੱਖਿਅਤ ਉਤਰਿਆ ਗਿਆ। ਲੈਂਡਿੰਗ ਦੇ ਸਮੇਂ ਤੱਕ ਹੈਲੀਕਾਪਟਰ ਬਹੁਤ ਜ਼ਿਆਦਾ ਧੂੰਏਂ ਨਾਲ ਭਰ ਗਿਆ ਸੀ। ਕੇਸ਼ਵ ਸਮੇਤ 6 ਲੋਕਾਂ ਨੂੰ ਹੈਲੀਕਾਪਟਰ ਤੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
;
;
;
;
;
;