ਰਾਜਪੁਰਾ ਨੇੜਲੇ ਪਿੰਡ ਮਦਨਪੁਰ ਦੀ ਜੰਮਪਲ ਰਸ਼ਮੀਤ ਕੌਰ ਨੇ ਯੂ.ਪੀ.ਐਸ.ਸੀ. ’ਚ ਕੀਤਾ 51ਵਾਂ ਰੈਂਕ ਹਾਸਲ
ਰਾਜਪੁਰਾ, (ਪਟਿਆਲਾ), 7 ਮਾਰਚ (ਰਣਜੀਤ ਸਿੰਘ)- ਰਾਜਪੁਰਾ ਨੇੜਲੇ ਪਿੰਡ ਮਦਨਪੁਰ ਦੀ ਜੰਮਪਲ ਰਸਮੀਤ ਕੌਰ ਨੇ ਯੂ.ਪੀ.ਐਸ.ਸੀ. ਦੇ ਆਏ ਨਤੀਜੇ ਵਿਚ 51ਵਾਂ ਰੈਂਕ ਹਾਸਲ ਕਰਕੇ ਹਲਕੇ ਵਿਚ ਆਪਣਾ ਨਾਮ ਰੌਸ਼ਨ ਕੀਤਾ ਹੈ। ਰਸ਼ਮੀਤ ਕੌਰ ਦੀ ਇਸ ਉਪਲਬਧੀ ਨੂੰ ਲੈ ਕੇ ਘਰ ਵਿਚ ਖੁਸ਼ੀ ਦਾ ਮਾਹੌਲ ਹੈ। ਰਸਮੀਤ ਕੌਰ ਸ਼ੁਰੂ ਤੋਂ ਹੀ ਬਹੁਤ ਹੁਸ਼ਿਆਰ ਵਿਦਿਆਰਥੀਆਂ ਵਿਚ ਰਹੀ ਹੈ। ਸਕੂਲ ਤੋਂ ਲੈ ਕੇ ਯੂਨੀਵਰਸਿਟੀ ਪੱਧਰ ਤੱਕ ਇਸ ਨੇ ਹਰ ਕਲਾਸ ਦੇ ਵਿਚ ਪਹਿਲ ਸਥਾਨ ਹਾਸਲ ਕੀਤਾ ਹੈ। ਰਸਮੀਤ ਕੌਰ ਦੇ ਪਿਤਾ ਜੀ ਅਤੇ ਉਹਨਾਂ ਦੇ ਦਾਦਾ ਜੀ ਦੋਵੇਂ ਬਿਜਲੀ ਬੋਰਡ ਵਿਚ ਮੁਲਾਜ਼ਮਾਂ ਹਨ ਅਤੇ ਇਨ੍ਹਾਂ ਦੇ ਮਾਤਾ ਜੀ ਘਰੇਲੂ ਹਨ।
;
;
;
;
;
;