ਐਨਕਾਊਂਟਰ ’ਚ ਮਾਰੇ ਗਏ ਰਣਜੀਤ ਸਿੰਘ ਦੇ ਪਰਿਵਾਰ ਨੇ ਡੈੱਡ ਬਾਡੀ ਲੈਣ ਤੋਂ ਕੀਤਾ ਇਨਕਾਰ, ਧਰਨੇ ’ਤੇ ਬੈਠੇ
ਗੁਰਦਾਸਪੁਰ, 3 ਮਾਰਚ- ਪੁਲਿਸ ਐਨਕਾਊਂਟਰ ’ਚ ਮਾਰੇ ਗਏ ਰਣਜੀਤ ਸਿੰਘ ਦੀ ਡੈੱਡ ਬਾਡੀ ਲੈ ਕੇ ਜਾਣ ਨੂੰ ਲੈ ਕੇ ਇਕ ਵਾਰ ਫਿਰ ਤੋਂ ਕਲੇਸ਼ ਪੈ ਗਿਆ ਹੈ। ਪਰਿਵਾਰ ਨੇ ਡੈੱਡ ਬਾਡੀ ਲੈਣ ਤੋਂ ਇਨਕਾਰ ਕਰਦਿਆਂ ਧਰਨਾ ਲਗਾ ਦਿੱਤਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਇਸ ਵੇਲੇ ਡੈੱਡ ਬਾਡੀ ਲੈ ਕੇ ਜਾਣ ਲਈ ਕੋਈ ਇੰਤਜ਼ਾਮ ਨਹੀਂ ਹਨ । ਮ੍ਰਿਤਕ ਦੇ ਤਾਏ ਹਰਵਿੰਦਰ ਸਿੰਘ ਮੱਲੀ ਨੇ ਕਿਹਾ ਮ੍ਰਿਤਕ ਦਾ ਪਿਤਾ ਵਿਦੇਸ਼ ਵਿਚ ਹੈ, ਇਸ ਲਈ ਅੰਤਿਮ ਸੰਸਕਾਰ ਨਹੀਂ ਕੀਤਾ ਜਾ ਸਕਦਾ । ਪਰਿਵਾਰ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਅਤੇ ਸਰਕਾਰ ਮ੍ਰਿਤਕ ਦੇਹ ਲਈ ਕੋਈ ਇੰਤਜ਼ਾਮ ਕਰੇ। ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ ਹਨ ਤੇ ਪਰਿਵਾਰ ਨਾਲ ਗੱਲਬਾਤ ਚੱਲ ਰਹੀ ਹੈ।
;
;
;
;
;
;
;