ਪੰਜਾਬੀਆਂ ਦੀ ਸੁਰੱਖਿਅਤ ਵਤਨ ਵਾਪਸੀ ਲਈ ਕੇਂਦਰ ਨੇ ਸਪੈਸ਼ਲ ਉਡਾਣਾਂ ਦਾ ਦਿੱਤਾ ਭਰੋਸਾ- ਭਗਵੰਤ ਮਾਨ
ਚੰਡੀਗੜ੍ਹ, 3 ਮਾਰਚ- ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੀ ਮਾਣਯੋਗ ਸ਼ਹਿਰੀ ਹਵਾਬਾਜੀ ਮੰਤਰੀ ਸ੍ਰੀ ਰਾਮ ਮੋਹਨ ਨਾਇਡੂ ਜੀ ਫੋਨ 'ਤੇ ਗੱਲਬਾਤ ਹੋਈ ਹੈ। ਐਨਆਰਆਈ ਮਾਮਲਿਆਂ ਦੇ ਮੰਤਰੀ ਡਾਕਟਰ ਰਵਜੋਤ ਜੀ ਉਨ੍ਹਾਂ ਨੂੰ ਮਿਲਣ ਗਏ ਹੋਏ ਸਨ । ਕੇਂਦਰੀ ਮੰਤਰੀ ਨੇ ਅਰਬ ਮੁਲਕਾਂ 'ਚੋਂ ਪੰਜਾਬੀਆਂ ਦੀ ਸੁਰੱਖਿਅਤ ਵਤਨ ਵਾਪਸੀ ਅਤੇ ਸਪੈਸ਼ਲ ਉਡਾਣਾਂ ਦਾ ਪ੍ਰਬੰਧ ਕਰਨ ਦਾ ਭਰੋਸਾ ਦਿੱਤਾ ਹੈ।
ਮੁੱਖ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਨੇ ਸਾਰਿਆਂ ਦਾ ਨਾਮ, ਲਿਸਟ ਅਤੇ ਸੰਪਰਕ ਨੰਬਰ ਉਨ੍ਹਾਂ ਨੂੰ ਭੇਜ ਦਿੱਤੇ ਹਨ। ਜਲਦੀ ਹੀ ਉਹ ਪੰਜਾਬੀ ਆਪੋ-ਆਪਣੇ ਪਰਿਵਾਰਾਂ ਕੋਲ ਪਹੁੰਚ ਜਾਣਗੇ। ਕਿਸੇ ਕਿਸਮ ਦੀ ਜਾਣਕਾਰੀ ਲਈ ਇਨ੍ਹਾਂ ਨੰਬਰਾਂ ਐਨਆਰਆਈ ਵਿੰਗ 24/7 ਕੰਟਰੋਲ ਰੂਮ 0172-2260042, 0172-2260043 ਤੇ ਵਟ੍ਹਸਐਪ ਨੰਬਰ +91 94787 79112 ਉਤੇ ਸੰਪਰਕ ਕੀਤਾ ਜਾ ਸਕਦਾ ਹੈ।
;
;
;
;
;
;
;