
ਬਿਦਰ (ਕਰਨਾਟਕ), 21 ਫਰਵਰੀ-ਵਾਰਾਣਸੀ ਦੇ ਰੂਪਾਪੁਰ ਪਿੰਡ ਨੇੜੇ ਇਕ ਲਾਰੀ ਅਤੇ ਕਰੂਜ਼ਰ ਜੀਪ ਵਿਚਕਾਰ ਹੋਏ ਹਾਦਸੇ ਵਿਚ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਸੱਤ ਹੋਰ ਜ਼ਖਮੀ ਹੋ ਗਏ। ਕਰਨਾਟਕ ਦੇ ਬਿਦਰ ਦੇ ਲਾਡਾਗੇਰੀ ਇਲਾਕੇ ਦੇ ਕੁੱਲ 14 ਲੋਕ ਕਰੂਜ਼ਰ ਜੀਪ ਵਿਚ ਮਹਾਕੁੰਭ ਲਈ ਪ੍ਰਯਾਗਰਾਜ ਜਾ ਰਹੇ ਸਨ। ਇਹ ਘਟਨਾ ਵਾਰਾਣਸੀ ਜ਼ਿਲ੍ਹੇ ਦੇ ਮਿਰਜ਼ਾ ਮੁਰਾਰਾ ਪੁਲਿਸ ਸਟੇਸ਼ਨ ਦੀ ਹੱਦ ਵਿਚ ਵਾਪਰੀ। ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ।