
ਮਹਾਕੁੰਭ ਨਗਰ (ਪ੍ਰਯਾਗਰਾਜ), 21 ਫਰਵਰੀ (ਮੋਹਿਤ ਸਿੰਗਲਾ)-ਪ੍ਰਯਾਗਰਾਜ ਮਹਾਕੁੰਭ ਵਿਚ ਪਵਿੱਤਰ ਡੁਬਕੀ ਲਗਾਉਣ ਲਈ ਸੰਗਮ ਆਉਣ ਵਾਲੇ ਲੋਕਾਂ ਦੀ ਗਿਣਤੀ 59 ਕਰੋੜ ਤੱਕ ਪਹੁੰਚ ਗਈ ਹੈ। ਇਸ ਅੰਮ੍ਰਿਤ ਕਾਲ ਵਿਚ ਪਵਿੱਤਰ ਡੁਬਕੀ ਲਗਾਉਣ ਤੋਂ ਕੋਈ ਵੀ ਵਾਂਝਾ ਨਾ ਰਹੇ, ਸਾਰਿਆਂ ਦੀ ਆਸਥਾ ਅਤੇ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਯੋਗੀ ਸਰਕਾਰ ਨੇ ਰਾਜ ਦੀਆਂ ਜੇਲ੍ਹਾਂ ਵਿਚ ਬੰਦ ਕੈਦੀਆਂ ਲਈ ਵੀ ਇਕ ਵੱਡੀ ਪਹਿਲ ਕੀਤੀ ਹੈ। ਕੇਂਦਰੀ ਨੈਨੀ ਜੇਲ੍ਹ ਅਤੇ ਪ੍ਰਯਾਗਰਾਜ ਦੀ ਜ਼ਿਲ੍ਹਾ ਜੇਲ੍ਹ ਦੇ ਹਜ਼ਾਰਾਂ ਕੈਦੀਆਂ ਨੂੰ ਵੀ ਇਹ ਮੌਕਾ ਮਿਲਿਆ। ਇਸ ਪਵਿੱਤਰ ਮੌਕੇ ਨੂੰ ਪ੍ਰਾਪਤ ਕਰਨ ਤੋਂ ਬਾਅਦ ਕੈਦੀ ਭਾਵੁਕ ਹੋ ਗਏ। ਸੂਬੇ ਦੀਆਂ ਸਾਰੀਆਂ 62 ਜੇਲ੍ਹਾਂ ਦੇ ਕੈਦੀਆਂ ਨੇ ਤ੍ਰਿਵੇਣੀ ਦੇ ਪਵਿੱਤਰ ਜਲ ਵਿਚ ਇਸ਼ਨਾਨ ਕੀਤਾ। ਪ੍ਰਯਾਗਰਾਜ ਮਹਾਕੁੰਭ ਵਿਚ ਪਵਿੱਤਰ ਡੁਬਕੀ ਲਗਾਉਣ ਲਈ ਸ਼ਰਧਾਲੂਆਂ ਦੀ ਭਾਰੀ ਭੀੜ ਨੇ ਪਿਛਲੇ ਸਾਰੇ ਰਿਕਾਰਡਾਂ ਨੂੰ ਤੋੜ ਦਿੱਤਾ। ਪ੍ਰਸ਼ਾਸਨ ਵਲੋਂ ਅੱਜ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਹੁਣ ਤੱਕ ਲਗਭਗ 59 ਕਰੋੜ ਲੋਕਾਂ ਨੇ ਮਹਾਕੁੰਭ ਦੌਰਾਨ ਸੰਗਮ ਵਿਚ ਪਵਿੱਤਰ ਡੁਬਕੀ ਲਗਾਈ ਹੈ। ਰਾਜ ਦੀਆਂ ਜੇਲ੍ਹਾਂ ਵਿਚ ਬੰਦ ਕੈਦੀਆਂ ਦੀਆਂ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ, ਯੋਗੀ ਸਰਕਾਰ ਨੇ ਹੁਣ ਉਨ੍ਹਾਂ ਨੂੰ ਇਸ ਪੁੰਨ ਦਾ ਹਿੱਸਾ ਬਣਨ ਦਾ ਮੌਕਾ ਦਿੱਤਾ ਹੈ। ਸੂਬੇ ਦੀਆਂ ਸਾਰੀਆਂ 62 ਜੇਲ੍ਹਾਂ ਦੇ ਕੈਦੀਆਂ ਨੇ ਤ੍ਰਿਵੇਣੀ ਦੇ ਪਵਿੱਤਰ ਜਲ ਵਿਚ ਇਸ਼ਨਾਨ ਕੀਤਾ।