
ਪ੍ਰਯਾਗਰਾਜ, 19 ਫਰਵਰੀ- ਮਹਾਂਕੁੰਭ ਦੀ ਸਮਾਪਤੀ ਲਈ ਸਿਰਫ਼ 7 ਦਿਨ ਬਾਕੀ ਹਨ, ਪਰ ਸ਼ਰਧਾਲੂਆਂ ਦੀ ਭੀੜ ਘੱਟ ਨਹੀਂ ਹੋ ਰਹੀ ਹੈ। 38 ਦਿਨਾਂ ਵਿਚ ਕੁੱਲ 55.56 ਕਰੋੜ ਸ਼ਰਧਾਲੂਆਂ ਨੇ ਡੁਬਕੀ ਲਗਾਈ। ਅੱਜ ਸਵੇਰੇ 8 ਵਜੇ ਤੱਕ 30.94 ਲੱਖ ਸ਼ਰਧਾਲੂਆਂ ਨੇ ਸੰਗਮ ਵਿਚ ਇਸ਼ਨਾਨ ਕੀਤਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਕੇਂਦਰੀ ਮੰਤਰੀ ਗਿਰੀਰਾਜ ਸਿੰਘ ਅਤੇ ਕਈ ਰਾਜਾਂ ਦੇ ਮੰਤਰੀ ਅੱਜ ਮਹਾਂਕੁੰਭ ਵਿਚ ਡੁਬਕੀ ਲਗਾਉਣਗੇ। ਸੋਸ਼ਲ ਮੀਡੀਆ ’ਤੇ ਇਕ ਅਫਵਾਹ ਫੈਲਾਈ ਜਾ ਰਹੀ ਹੈ ਕਿ ਸਰਕਾਰ ਨੇ ਭੀੜ ਨੂੰ ਦੇਖਦੇ ਹੋਏ ਮਹਾਂਕੁੰਭ ਮੇਲਾ ਮਾਰਚ ਤੱਕ ਵਧਾ ਦਿੱਤਾ ਹੈ। ਇਸ ’ਤੇ ਪ੍ਰਯਾਗਰਾਜ ਦੇ ਡੀ.ਐਮ. ਰਵਿੰਦਰ ਮੰਡਾਰ ਨੇ ਕਿਹਾ ਕਿ ਅਫਵਾਹਾਂ ’ਤੇ ਧਿਆਨ ਨਾ ਦਿਓ। ਮਹਾਂਕੁੰਭ ਮੇਲਾ 26 ਫਰਵਰੀ ਨੂੰ ਹੀ ਸਮਾਪਤ ਹੋਵੇਗਾ।