
ਨਵੀਂ ਦਿੱਲੀ, 18 ਫਰਵਰੀ - ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਕਿਹਾ, "ਭਾਰਤ ਅਤੇ ਕਤਰ ਦੋਵੇਂ ਹੀ ਸਾਡੇ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਨਵੀਨਤਾ ਅਤੇ ਸਥਿਰਤਾ 'ਤੇ ਕੇਂਦ੍ਰਿਤ ਹਨ। ਕਤਰ ਨੇ 2030 ਲਈ ਆਪਣੀ ਰਾਸ਼ਟਰੀ ਵਿਕਾਸ ਰਣਨੀਤੀ ਤਿਆਰ ਕੀਤੀ ਹੈ, ਜਦੋਂ ਕਿ ਭਾਰਤ ਦਾ 2047 ਤੱਕ "ਵਿਕਸਤ ਭਾਰਤ" ਬਣਨ ਦਾ ਦ੍ਰਿਸ਼ਟੀਕੋਣ ਹੈ। ਮੈਨੂੰ ਵਿਸ਼ਵਾਸ ਹੈ ਕਿ ਤੁਹਾਡੀ ਭਾਰਤ ਦੀ ਸਰਕਾਰੀ ਫੇਰੀ ਸਾਡੇ ਲੰਬੇ ਸਮੇਂ ਤੋਂ ਚੱਲ ਰਹੇ ਅਤੇ ਬਹੁਪੱਖੀ ਸੰਬੰਧਾਂ ਵਿਚ ਇਕ ਨਵਾਂ ਅਧਿਆਇ ਜੋੜੇਗੀ, ਜਿਸ ਨਾਲ ਸਾਡੇ ਲੋਕਾਂ ਨੂੰ ਲਾਭ ਹੋਵੇਗਾ। ਅਸੀਂ ਦੋਸਤੀ ਅਤੇ ਸਹਿਯੋਗ ਦੇ ਇਨ੍ਹਾਂ ਪੁਰਾਣੇ ਬੰਧਨਾਂ ਦੀ ਕਦਰ ਕਰਦੇ ਹਾਂ ਅਤੇ ਇਨ੍ਹਾਂ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਉਮੀਦ ਕਰਦੇ ਹਾਂ।"