
ਪ੍ਰਯਾਗਰਾਜ , 18 ਫਰਵਰੀ (ਮੋਹਿਤ ਸਿੰਗਲਾ) -ਭਾਰਤ ਸਰਕਾਰ ਦੇ ਸਾਬਕਾ ਸੰਸਦੀ ਮਾਮਲਿਆਂ ਅਤੇ ਜਲ ਸਰੋਤ ਮੰਤਰੀ ਦੇ ਪੁੱਤਰ, ਪਵਨ ਕੁਮਾਰ ਬਾਂਸਲ, ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਅਤੇ ਐਡੀਸ਼ਨਲ ਐਡਵੋਕੇਟ ਜਨਰਲ ਮਨੀਸ਼ ਬਾਂਸਲ ਨੇ ਆਪਣੀ ਪਤਨੀ ਸ਼ਾਇਨਾ ਬਾਂਸਲ ਨਾਲ ਪ੍ਰਯਾਗਰਾਜ ਮਹਾਕੁੰਭ ਵਿਖੇ ਸੰਗਮ ਵਿਚ ਡੁਬਕੀ ਲਗਾ ਕੇ ਪੁੰਨ ਪ੍ਰਾਪਤ ਕੀਤਾ। ਉਨ੍ਹਾਂ ਕਿਹਾ ਕਿ ਤ੍ਰਿਵੇਣੀ ਵਿਚ ਇਸ਼ਨਾਨ ਕਰਨ ਤੋਂ ਬਾਅਦ ਉਨ੍ਹਾਂ ਨੂੰ ਜੋ ਬ੍ਰਹਮ ਅਨੁਭਵ ਹੋਇਆ ਉਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ।