
ਪ੍ਰਯਾਗਰਾਜ, 18 ਫ਼ਰਵਰੀ (ਮੋਹਿਤ ਸਿੰਗਲਾ) - ਨਾਸਿਕ ਤੋਂ ਇਕ ਉੱਚ-ਪੱਧਰੀ ਟੀਮ ਨੇ ਮਹਾਕੁੰਭ 2025 ਦੇ ਆਯੋਜਨ ਦੇ ਪ੍ਰਬੰਧਾਂ ਦਾ ਡੂੰਘਾਈ ਨਾਲ ਅਧਿਐਨ ਕਰਨ ਲਈ ਪ੍ਰਯਾਗਰਾਜ ਦਾ ਦੌਰਾ ਕੀਤਾ। ਟੀਮ ਨੇ ਮਹਾਕੁੰਭ 2025 ਦੇ ਸਥਾਨ, ਘਾਟਾਂ, ਅਖਾੜਿਆਂ ਅਤੇ ਹੋਰ ਮਹੱਤਵਪੂਰਨ ਸਥਾਨਾਂ ਅਤੇ ਉੱਥੋਂ ਦੇ ਪ੍ਰਬੰਧਾਂ ਦਾ ਨਿਰੀਖਣ ਕੀਤਾ। ਇਸ ਤੋਂ ਇਲਾਵਾ ਟੀਮ ਵਲੋਂ ਅੰਦਰੂਨੀ ਆਵਾਜਾਈ ਪ੍ਰਬੰਧਨ, ਭੀੜ ਕੰਟਰੋਲ, ਸਫਾਈ ਪ੍ਰਬੰਧਾਂ ਅਤੇ ਵੱਖ-ਵੱਖ ਪ੍ਰਸ਼ਾਸਕੀ ਪਹਿਲੂਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਗਈ।