JALANDHAR WEATHER
ਰੇਲਵੇ ਪੁਲਿਸ ਜੈਤੋ ਨੂੰ ਮਿਲੀ ਅਣਪਛਾਤੇ ਨੌਜਵਾਨ ਦੀ ਲਾਸ਼

ਜੈਤੋ (ਫਰੀਦਕੋਟ), 3 ਫਰਵਰੀ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)-ਸਥਾਨਕ ਰੇਲਵੇ ਪੁਲਿਸ ਨੂੰ ਜੈਤੋ-ਕੋਟਕਪੂਰਾ ਰੇਲਵੇ ਮਾਰਗ ’ਤੇ ਸਥਿਤ ਰੇਲਵੇ ਸਟੇਸ਼ਨ ਅਜਿੱਤ ਗਿੱਲ ਤੋਂ ਪਹਿਲਾਂ ਇਕ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਰੇਲਵੇ ਪੁਲਿਸ ਚੌਕੀ ਜੈਤੋ ਦੇ ਇੰਚਾਰਜ ਗੁਰਮੀਤ ਸਿੰਘ ਨੇ ਦੱਸਿਆ ਕਿ ਕੱਚਾ ਅਜਿੱਤਗਿੱਲ ਰੋਡ ’ਤੇ ਸਥਿਤ ਰੇਲਵੇ ਫਾਟਕ ਤੋਂ ਰੇਲਵੇ ਸਟੇਸ਼ਨ ਅਜਿੱਤਗਿੱਲ ਦੇ ਵਿਚਕਾਰ ਅਣਪਛਾਤੇ ਨੌਜਵਾਨ ਦੀ ਲਾਸ਼ ਰੇਲਵੇ ਲਾਈਨਾਂ ਦੇ ਨਜ਼ਦੀਕ ਖੇਤ ਵਿਚੋਂ ਮਿਲੀ ਹੈ ਤੇ ਕਿਸੇ ਅਣਪਛਾਤੀ ਰੇਲ ਗੱਡੀ ਵਿਚੋਂ ਡਿੱਗਿਆ ਜਾਪਦਾ ਹੈ। ਇਸ ਦੀ ਉਮਰ 25 ਤੋਂ 30 ਸਾਲ ਦੇ ਕਰੀਬ ਲੱਗਦੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ 72 ਘੰਟਿਆਂ ਲਈ ਮੋਰਚਰੀ ਘਰ (ਸਿਵਲ ਹਸਪਤਾਲ ਕੋਟਕਪੂਰਾ) ਵਿਖੇ ਸ਼ਨਾਖ਼ਤ ਲਈ ਰੱਖ ਦਿੱਤਾ ਗਿਆ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ