ਕਪੂਰਥਲਾ, 3 ਫਰਵਰੀ (ਅਮਨਜੋਤ ਸਿੰਘ ਵਾਲੀਆ)-ਕੇਂਦਰੀ ਜੇਲ੍ਹ ਵਿਚ ਬੰਦ ਹਵਾਲਾਤੀਆਂ ਵਿਚੋਂ ਕੁਝ ਹਵਾਲਾਤੀਆਂ ਨੂੰ ਅੱਜ ਸਵੇਰੇ ਰੁਟੀਨ ਮੈਡੀਕਲ ਚੈੱਕਅਪ ਵਾਸਤੇ ਸਿਵਲ ਹਸਪਤਾਲ ਲਿਆਂਦਾ ਗਿਆ। ਜਿਥੇ ਇਕ ਹਵਾਲਾਤੀ ਦੀ ਤਬੀਅਤ ਅਚਾਨਕ ਖ਼ਰਾਬ ਹੋਣ 'ਤੇ ਉਸਨੂੰ ਐਮਰਜੈਂਸੀ ਵਾਰਡ ਵਿਚ ਲਿਜਾਇਆ ਗਿਆ ਜਿਥੇ ਡਿਊਟੀ ਡਾਕਟਰ ਗੁਰਲੀਨ ਕੌਰ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਜਾਣਕਾਰੀ ਦਿੰਦਿਆਂ ਜੇਲ੍ਹ ਮੁਲਾਜ਼ਮ ਪਵਨ ਕੁਮਾਰ ਨੇ ਦੱਸਿਆ ਕਿ ਕੇਂਦਰੀ ਜੇਲ੍ਹ ਵਿਚੋਂ ਕੁਝ ਹਵਾਲਾਤੀਆਂ ਨੂੰ ਸਿਵਲ ਹਸਪਤਾਲ ਕਪੂਰਥਲਾ ਵਿਖੇ ਰੋਜ਼ਾਨਾ ਵਾਂਗ ਮੈਡੀਕਲ ਚੈੱਕਅਪ ਵਾਸਤੇ ਲਿਆਂਦਾ ਗਿਆ ਸੀ, ਜਿਥੇ ਹਵਾਲਾਤੀ ਹਰਦੇਵ ਸਿੰਘ ਪੁੱਤਰ ਸਤਨਾਮ ਸਿੰਘ ਦੀ ਅਚਾਨਕ ਸਿਹਤ ਵਿਗੜ ਗਈ, ਜਿਸ ਨੂੰ ਤੁਰੰਤ ਐਮਰਜੈਂਸੀ ਵਾਰਡ ਵਿਚ ਲਿਜਾਇਆ ਗਿਆ, ਜਿਥੇ ਉਸਨੂੰ ਮ੍ਰਿਤ ਐਲਾਨ ਦਿੱਤਾ ਗਿਆ। ਮ੍ਰਿਤਕ ਹਵਾਲਾਤੀ ਦੀ ਲਾਸ਼ ਨੂੰ ਮੁਰਦਾਘਰ ਵਿਚ ਰਖਵਾ ਦਿੱਤਾ ਗਿਆ ਹੈ ਤੇ ਪੁਲਿਸ ਵਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਜਲੰਧਰ : ਸੋਮਵਾਰ 21 ਮਾਘ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
ਰੁਟੀਨ ਮੈਡੀਕਲ ਚੈੱਕਅਪ ਲਈ ਲਿਆਂਦੇ ਹਵਾਲਾਤੀ ਦੀ ਤਬੀਅਤ ਖ਼ਰਾਬ ਹੋਣ ਕਾਰਨ ਮੌਤ