ਢਾਬੀਗੁੱਜਰਾਂ ਖਨੌਰੀ ਮੋਰਚੇ 'ਚ 111 ਕਿਸਾਨਾਂ ਦਾ ਜਥਾ ਮਰਨ ਵਰਤ 'ਤੇ ਬੈਠਣ ਲਈ ਰਵਾਨਾ
ਸ਼ੁਤਰਾਣਾ (ਪਟਿਆਲਾ), 15 ਜਨਵਰੀ (ਬਲਦੇਵ ਸਿੰਘ ਮਹਿਰੋਕ)-ਢਾਬੀਗੁੱਜਰਾਂ ਖਨੌਰੀ ਸਰਹੱਦ ਉੱਪਰ ਚੱਲ ਰਹੇ ਕਿਸਾਨ ਅੰਦੋਲਨ ਵਿਚ ਕਿਸਾਨ ਆਗੂਆਂ ਵਲੋਂ ਅੱਜ ਨਵਾਂ ਮੋੜ ਦਿੱਤਾ ਗਿਆ ਹੈ, ਜਿਸ ਵਿਚ 111 ਕਿਸਾਨਾਂ ਦਾ ਜਥਾ ਐਸ. ਕੇ. ਐਮ. ਗੈਰ-ਰਾਜਨੀਤਕ ਅਤੇ ਕਿਸਾਨ ਮਜ਼ਦੂਰ ਮੋਰਚੇ ਦੇ ਮੁੱਖ ਆਗੂ ਸੁਖਜੀਤ ਸਿੰਘ ਹਰਦੋਝੰਡੇ ਦੀ ਅਗਵਾਈ ਹੇਠ ਮਰਨ ਵਰਤ ਉੱਤੇ ਬੈਠਣ ਲਈ ਰਵਾਨਾ ਹੋ ਗਿਆ ਹੈ। ਦੂਜੇ ਪਾਸੇ ਹਰਿਆਣਾ ਪੁਲਿਸ ਵੀ ਆਪਣੀ ਬੈਰੀਗੇਟਿੰਗ ਤੋਂ ਬਾਹਰ ਨਿਕਲ ਕੇ ਪੂਰੀ ਤਰ੍ਹਾਂ ਤਿਆਰ-ਬਰ-ਤਿਆਰ ਅੱਗੇ ਆ ਗਈ ਹੈ। ਕਿਸਾਨਾਂ ਦਾ ਜਥਾ ਵਾਹਿਗੁਰੂ ਦਾ ਜਾਪ ਕਰਦੇ ਹੋਏ ਮਰਨ ਵਰਤ 'ਤੇ ਬੈਠਣ ਲਈ ਚੱਲ ਪਿਆ ਹੈ।