ਢਾਬੀਗੁੱਜਰਾਂ ਖਨੌਰੀ ਸਰਹੱਦ ’ਤੇ ਸ਼ਾਂਤੀਪੂਰਨ ਢੰਗ ਨਾਲ ਬੈਠਾ 111 ਕਿਸਾਨਾਂ ਦਾ ਜਥਾ
ਸ਼ੁਤਰਾਣਾ, (ਪਟਿਆਲਾ) 15 ਜਨਵਰੀ (ਬਲਦੇਵ ਸਿੰਘ ਮਹਿਰੋਕ)- ਢਾਬੀਗੁੱਜਰਾਂ ਖਨੌਰੀ ਸਰਹੱਦ ਉੱਪਰ ਪੰਜਾਬ ਹਰਿਆਣਾ ਸਰਹੱਦ ਉੱਪਰ ਮਰਨ ਵਰਤ ਉੱਤੇ ਬੈਠਣ ਲਈ ਰਵਾਨਾ ਹੋਇਆ 111 ਕਿਸਾਨਾਂ ਦਾ ਜੱਥਾ ਆਪਣੀ ਮਿਥੀ ਹੋਈ ਥਾਂ ’ਤੇ ਸ਼ਾਂਤੀਪੂਰਵਕ ਢੰਗ ਨਾਲ ਵਾਹਿਗੁਰੂ ਦਾ ਜਾਪ ਕਰਦੇ ਹੋਏ ਪਹੁੰਚ ਗਿਆ ਹੈ ਤੇ ਇਸ ਜਥੇ ਦੀ ਅਗਵਾਈ ਕਾਕਾ ਸਿੰਘ ਕੋਟੜਾ, ਲਖਵਿੰਦਰ ਸਿੰਘ ਔਲਖ ਸਮੇਤ ਵੱਖ ਵੱਖ ਕਿਸਾਨ ਆਗੂ ਕਰ ਰਹੇ ਹਨ। ਦੂਜੇ ਪਾਸੇ ਹਰਿਆਣਾ ਪੁਲਿਸ ਦੇ ਵੱਡੇ ਅਧਿਕਾਰੀਆਂ ਨੇ ਵੀ ਅੱਗੇ ਆ ਕੇ ਕਿਸਾਨ ਆਗੂਆਂ ਨਾਲ ਗੱਲਬਾਤ ਕੀਤੀ। ਇਸ ਸਮੇਂ ਸੁਖਜੀਤ ਸਿੰਘ ਹਰਦੋਝੰਡੇ ਦੀ ਅਗਵਾਈ ਹੇਠ 111 ਕਿਸਾਨਾਂ ਦਾ ਜਥਾ ਮਰਨ ਵਰਤ ਉੱਤੇ ਬੈਠ ਚੁੱਕਾ ਹੈ।