ਪਿੰਡ ਸੁਖਾਨੰਦ ਵਾਸੀ ਕਿਸਾਨ ਦੀ ਕਰੰਟ ਲੱਗਣ ਕਾਰਨ ਮੌਤ
ਠੱਠੀ ਭਾਈ (ਮੋਗਾ), 14 ਜਨਵਰੀ (ਜਗਰੂਪ ਸਿੰਘ ਮਠਾੜੂ)-ਬਾਘਾਪੁਰਾਣਾ ਬਲਾਕ ਦੇ ਥਾਣਾ ਸਮਾਲਸਰ ਹੇਠਲੇ ਪਿੰਡ ਸੁਖਾਨੰਦ ਵਾਸੀ ਬੇਅੰਤ ਸਿੰਘ ਪੁੱਤਰ ਬਚਿੱਤਰ ਸਿੰਘ ਦੀ ਅੱਜ ਖੇਤ ਵਿਚ ਟਰਾਂਸਫਾਰਮਰ ਤੋਂ ਕਰੰਟ ਲੱਗਣ ਕਾਰਨ ਮੌਕੇ ਉਤੇ ਹੀ ਮੌਤ ਹੋ ਗਈ। ਇਸ ਅਚਾਨਕ ਘਟਨਾ ਨਾਲ ਪਿੰਡ ਵਿਚ ਸ਼ੋਕ ਦੀ ਲਹਿਰ ਫੈਲ ਗਈ। ਪਰਿਵਾਰ ਦੇ ਮੈਂਬਰਾਂ ਅਨੁਸਾਰ ਬੇਅੰਤ ਸਿੰਘ ਆਪਣੇ ਖੇਤ ਵਿਚ ਸਪਰੇਅ ਕਰ ਰਿਹਾ ਸੀ, ਜਦੋਂ ਇਹ ਦੁੱਖਦਾਇਕ ਘਟਨਾ ਵਾਪਰੀ। ਇਸ ਸਬੰਧੀ ਜਾਣਕਾਰੀ ਮਿਲਦਿਆਂ ਹੀ ਘਟਨਾ ਦੀ ਸੂਚਨਾ ਥਾਣਾ ਸਮਾਲਸਰ ਨੂੰ ਦਿੱਤੀ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।