ਧੁੰਦ ਕਾਰਨ ਵਾਪਰਿਆ ਹਾਦਸਾ, 1 ਦੀ ਮੌਤ, 5 ਜ਼ਖਮੀ
ਰਾਜਪੁਰਾ (ਪਟਿਆਲਾ), 7 ਜਨਵਰੀ-ਰਾਜਪੁਰਾ ਸਰਹੰਦ ਬਾਈਪਾਸ ਉਤੇ ਧੁੰਦ ਕਾਰਨ ਕਾਰ ਬੇਕਾਬੂ ਹੋ ਗਈ ਅਤੇ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਲਾਡੀ ਨਾਮ ਦੇ ਇਕ ਨੌਜਵਾਨ ਦੀ ਮੌਤ ਹੋ ਗਈ ਹੈ ਜਦਕਿ ਪੰਜ ਜਣੇ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਚੰਡੀਗੜ੍ਹ ਹਸਪਤਾਲ ਰੈਫਰ ਕੀਤਾ ਗਿਆ। ਇਹ ਸਾਰੇ ਜਣੇ ਪਟਿਆਲੇ ਤੋਂ ਚੰਡੀਗੜ੍ਹ ਸਾਈਡ ਨੂੰ ਜਾ ਰਹੇ ਸਨ। ਇਹ ਜਾਣਕਾਰੀ ਜ਼ਖਮੀਆਂ ਦੇ ਨੇੜਲੇ ਰਿਸ਼ਤੇਦਾਰ ਗੁਰਮੀਤ ਸਿੰਘ ਨੇ ਦਿੱਤੀ।