JALANDHAR WEATHER

ਅਸਾਮ: ਕੋਲੇ ਦੀ ਖਾਨ ’ਚੋਂ ਇਕ ਲਾਸ਼ ਬਰਾਮਦ

ਦਿਸਪੁਰ, 8 ਜਨਵਰੀ- ਬੀਤੇ ਸੋਮਵਾਰ ਨੂੰ ਅਸਾਮ ਦੇ ਦੀਮਾ ਹਸਾਓ ਜ਼ਿਲ੍ਹੇ ਵਿਚ ਕੋਲੇ ਦੀ ਖਾਨ ਵਿਚ ਪਾਣੀ ਭਰ ਜਾਣ ਕਾਰਨ ਨੌ ਮਜ਼ਦੂਰ ਫਸ ਗਏ ਸਨ। ਅੱਜ ਸਵੇਰੇ ਭਾਰਤੀ ਫ਼ੌਜ ਅਤੇ ਐਨ.ਡੀ.ਆਰ.ਐਫ਼. ਦੀਆਂ ਟੀਮਾਂ ਨੇ ਬਚਾਅ ਮੁਹਿੰਮ ਦੌਰਾਨ ਖਾਨ ਵਿਚੋਂ ਇਕ ਲਾਸ਼ ਬਰਾਮਦ ਕੀਤੀ ਹੈ ਤੇ ਅੱਠ ਮਜ਼ਦੂਰ ਅਜੇ ਵੀ ਖਾਨ ਵਿਚ ਫਸੇ ਹੋਏ ਹਨ। ਇਸ ਤੋਂ ਬਾਅਦ ਫੌਜ, ਅਸਾਮ ਰਾਈਫਲਜ਼, ਐੱਨ.ਡੀ.ਆਰ.ਐੱਫ., ਐੱਸ.ਡੀ.ਆਰ.ਐੱਫ. ਦੀਆਂ ਟੀਮਾਂ ਨੇ ਬਚਾਅ ਕਾਰਜ ਹੋਰ ਤੇਜ਼ ਕਰ ਦਿੱਤਾ ਹੈ। ਬਚਾਅ ਕਾਰਜ ਮੰਗਲਵਾਰ ਸ਼ਾਮ ਨੂੰ ਰੋਕ ਦਿੱਤਾ ਗਿਆ ਸੀ। ਅੱਜ ਸਵੇਰੇ ਇਸ ਨੂੰ ਦੁਬਾਰਾ ਸ਼ੁਰੂ ਕੀਤਾ ਗਿਆ ਸੀ। ਇਸ ਤੋਂ ਬਾਅਦ ਬਚਾਅ ਦਲ ਨੇ ਖਾਨ ’ਚੋਂ ਇਕ ਲਾਸ਼ ਬਰਾਮਦ ਕੀਤੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ