ਸੀਵਰੇਜ ਦੇ ਗੰਦੇ ਪਾਣੀ ਨੂੰ ਚੰਦਭਾਨ ਡਰੇਨ ’ਚ ਸੁੱਟਣ ਲਈ ਪ੍ਰਸ਼ਾਸਨ ਪੱਭਾਂ ਭਾਰ
ਮਹਿਮਾ ਸਰਜਾ, (ਬਠਿੰਡਾ), 8 ਜਨਵਰੀ (ਬਲਦੇਵ ਸਿੰਘ ਸੰਧੂ)- ਬਠਿੰਡਾ ਸ਼ਹਿਰ ਦੀਆਂ ਬਸਤੀਆਂ ਅਤੇ ਗੋਬਿੰਦਪੂਰਾ ਵਿਖੇ ਬਣੀ ਜੇਲ੍ਹ ਦਾ ਗੰਦੇ ਪਾਣੀ ਚੰਦਭਾਨ ਬਰਸਾਤੀ ਨਾਲੇ ਵਿਚ ਸੁੱਟਣ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੁਰੱਖਿਆ ਫੋਰਸ ਲਗਾ ਕੇ ਦੋ ਪਿੰਡਾਂ ਦੇ ਰਸਤੇ ਬੰਦ ਕਰ ਦਿਤੇ ਹਨ। ਵਿਰੋਧ ਕਰ ਰਹੇ ਨਜ਼ਦੀਕੀ ਪਿੰਡਾਂ ਦੇ ਕਿਸਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗੌਰਤਲਬ ਹੈ ਕਿ ਨਜ਼ਦੀਕੀ ਪਿੰਡ ਅਬਲੂ ਅਤੇ ਕੋਠੇ ਲਾਲ ਸਿੰਘ ਵਾਲਾ ਦੇ ਕਿਸਾਨ ਵਲੋਂ ਇਸ ਸੀਵਰੇਜ ਪਾਈਪ ਪਾਉਣ ਦਾ ਵਿਰੋਧ ਕੀਤਾ ਜਾ ਰਿਹਾ ਸੀ, ਜਿਥੋਂ ਕਿਸਾਨਾਂ ਦੀ ਘੱਟ ਗਿਣਤੀ ਨੂੰ ਦੇਖਦੇ ਹੋਏ ਕਿਸਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।