ਪ੍ਰਯਾਗਰਾਜ 'ਚ 13 ਜਨਵਰੀ ਤੋਂ ਕੀਤਾ ਜਾ ਰਿਹਾ ਹੈ ਮਹਾਕੁੰਭ ਦਾ ਆਯੋਜਨ - ਪ੍ਰਧਾਨ ਮੰਤਰੀ ਮੋਦੀ
ਨਵੀਂ ਦਿੱਲੀ, 29 ਦਸੰਬਰ - 'ਮਨ ਕੀ ਬਾਤ' ਦੇ 117ਵੇਂ ਐਪੀਸੋਡ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ''ਪ੍ਰਯਾਗਰਾਜ 'ਚ 13 ਜਨਵਰੀ ਤੋਂ ਮਹਾਕੁੰਭ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਮੇਂ ਉਥੇ ਸੰਗਮ ਤੱਟ 'ਤੇ ਜ਼ੋਰਦਾਰ ਤਿਆਰੀਆਂ ਚੱਲ ਰਹੀਆਂ ਹਨ। ਜਦੋਂ ਅਸੀਂ ਮਹਕੁੰਭ 'ਚ ਹਿੱਸਾ ਲਵਾਂਗੇ ਤਾਂ ਸਮਾਜ ਵਿਚ ਵੰਡ ਅਤੇ ਨਫ਼ਰਤ ਦੀ ਭਾਵਨਾ ਨੂੰ ਖ਼ਤਮ ਕਰਨ ਦਾ ਸੰਕਲਪ ਲਵਾਂਗੇ, ਪਹਿਲੀ ਵਾਰ ਕੁੰਭ ਵਿਚ ਇਕ ਏਆਈ ਚੈਟਬੋਟ ਦੀ ਵਰਤੋਂ ਕੀਤੀ ਜਾਵੇਗੀ, ਏਆਈ ਚੈਟਬੋਟ ਰਾਹੀਂ ਕੁੰਭ ਦੀ ਜਾਣਕਾਰੀ 11 ਭਾਰਤੀ ਭਾਸ਼ਾਵਾਂ ਵਿਚ ਉਪਲਬਧ ਹੋਵੇਗੀ, ਕੋਈ ਭੇਦਭਾਵ ਨਹੀਂ ਹੋਵੇਗਾ, ਕੋਈ ਵੀ ਵੱਡਾ ਨਹੀਂ ਹੈ, ਕੋਈ ਵੀ ਛੋਟਾ ਨਹੀਂ ਹੈ। ਇਸ ਲਈ ਸਾਡਾ ਕੁੰਭ ਏਕਤਾ ਦਾ ਵੀ ਕੁੰਭ ਹੋਵੇਗਾ। ਸ਼ਰਧਾਲੂਆਂ ਨੂੰ ਉਨ੍ਹਾਂ ਦੇ ਮੋਬਾਈਲ ਫੋਨਾਂ 'ਤੇ ਸਰਕਾਰ ਦੁਆਰਾ ਪ੍ਰਵਾਨਿਤ ਟੂਰ ਪੈਕੇਜ, ਰਿਹਾਇਸ਼ ਅਤੇ ਹੋਮਸਟੇ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ..."।