ਮੈਲਬੌਰਨ ਟੈਸਟ ਮੈਚ: ਕੋਹਲੀ ਤੇ ਕੌਂਸਟਾਸ ਵਿਚਾਲੇ ਬਹਿਸ
ਮੈਲਬੌਰਨ, 26 ਦਸੰਬਰ- ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਬਾਰਡਰ-ਗਾਵਸਕਰ ਟਰਾਫ਼ੀ ਦਾ ਚੌਥਾ ਟੈਸਟ ਮੈਚ ਮੈਲਬੌਰਨ ਦੇ ਐਮ.ਸੀ.ਜੀ. ਤੇ ਖੇਡਿਆ ਜਾ ਰਿਹਾ ਹੈ। ਆਸਟ੍ਰੇਲੀਆ ਦੀ ਟੀਮ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰ ਰਹੀ ਹੈ। ਦੋਵਾਂ ਟੀਮਾਂ ਲਈ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ’ਚ ਪਹੁੰਚਣ ਲਈ ਇਹ ਮੈਚ ਬਹੁਤ ਮਹੱਤਵਪੂਰਨ ਹੈ। ਮੈਚ ਦੌਰਾਨ ਕੋਹਲੀ ਨੇ ਓਵਰ ਤੋਂ ਬਾਅਦ ਮੈਚ ’ਚ ਡੈਬਿਊ ਕਰ ਰਹੇ ਆਸਟ੍ਰੇਲਿਆਈ ਬੱਲੇਬਾਜ਼ ਸੈਮ ਕੌਂਸਟਾਸ ਨੂੰ ਆਪਣੇ ਮੋਢੇ ਨਾਲ ਧੱਕਾ ਦਿੱਤਾ, ਜਿਸ ਤੋਂ ਬਾਅਦ ਦੋਵਾਂ ਵਿਚਾਲੇ ਤਕਰਾਰ ਵੀ ਹੋਈ। ਇਸ ਦੇ ਨਾਲ ਹੀ ਸਿਰਾਜ ਨੇ ਮੈਚ ਦੌਰਾਨ ਦੋ ਵਾਰ ਕੌਂਸਟੇਸ ’ਤੇ ਟਿੱਪਣੀ ਵੀ ਕੀਤੀ।