JALANDHAR WEATHER

ਪੀਲੀਭੀਤ ਐਨਕਾਊਂਟਰ ਮਾਮਲਾ ’ਤੇ ਉੱਠੇ ਸਵਾਲਾਂ ਤੋਂ ਬਾਅਦ-ਮ੍ਰਿਤਕਾਂ ਦੇ ਘਰਾਂ ’ਚ ਪਹੁੰਚੇ ਵਕੀਲ ਤੇ ਜਥੇਬੰਦੀਆਂ

ਕਲਾਨੌਰ,(ਗੁਰਦਾਸਪੁਰ) 26 ਦਸੰਬਰ (ਪੁਰੇਵਾਲ)-ਲੰਘੇ ਸੋਮਵਾਰ ਦੀ ਸਵੇਰ ਨੂੰ ਉੱਤਰ ਪ੍ਰਦੇਸ਼ ਦੇ ਪੀਲੀਭੀਤ ’ਚ ਯੂ.ਪੀ. ਤੇ ਪੰਜਾਬ ਪੁਲਿਸ ਵਲੋਂ ਸਾਂਝੇ ਅਪਰੇਸ਼ਨ ਦੌਰਾਨ ਹੋਏ ਮੁਕਾਬਲੇ ’ਚ ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਬਲਾਕ ਕਲਾਨੌਰ ਦੇ ਤਿੰਨ ਨੌਜਵਾਨ ਵਰਿੰਦਰ ਸਿੰਘ(23) ਉਰਫ ਰਵੀ ਵਾਸੀ ਅਗਵਾਨ, ਜਸ਼ਨਪ੍ਰੀਤ ਸਿੰਘ (18) ਉਰਫ ਪ੍ਰਤਾਪ ਸਿੰਘ ਵਾਸੀ ਪਿੰਡ ਸ਼ਹੂਰ ਖੁਰਦ (ਨਿੱਕਾ ਸ਼ਹੂਰ) ਅਤੇ ਗੁਰਵਿੰਦਰ ਸਿੰਘ (25) ਪੁੱਤਰ ਗੁਰਦੇਵ ਸਿੰਘ ਵਾਸੀ ਰਹੀਮਾਂਬਾਦ ਹਾਲ ਵਾਸੀ ਕਲਾਨੌਰ ਮਾਰੇ ਗਏ ਸਨ। ਇਸ ਐਂਨਕਾਉਂਟਰ ਤੋਂ ਬਾਅਦ ਇਕ ਵੱਖਰੀ ਚਰਚਾ ਸ਼ੁਰੂ ਹੋ ਗਈ ਸੀ ਅਤੇ ਜਦੋਂ ਨੌਜਵਾਨਾਂ ਦੀਆਂ ਲਾਸ਼ਾਂ ਸਸਕਾਰ ਲਈ ਬੁੱਧਵਾਰ ਨੂੰ ਪਿੰਡ ਲਿਆਂਦੀਆਂ ਗਈਆਂ ਤਾਂ ਪਰਿਵਾਰਕ ਮੈਂਬਰਾਂ ਵਲੋਂ ਐਂਨਕਾਊਂਟਰ ’ਤੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਗਏ ਸਨ। ਇਸ ਮਾਮਲੇ ਤੋਂ ਬਾਅਦ ਪੰਜਾਬ ਐਂਡ ਹਰਿਆਣਾ ਹਾਈਕੋਰਟ ਤੋਂ ਵਕੀਲ ਸਾਹਿਬਾਨ ਪਿੰਡਾਂ ’ਚ ਪਹੁੰਚੇ ਅਤੇ ਉਨ੍ਹਾਂ ਵਲੋਂ ਪੀੜਤ ਪਰਿਵਾਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਇਸ ਐਨਕਾਉਂਟਰ ਦੇ ਮਾਮਲੇ ਦੀ ਸਚਾਈ ਅਤੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਉਹ ਮੁਕੰਮਲ ਰਿਪੋਰਟ ਤਿਆਰ ਕਰਕੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਦਾ ਸਹਾਰਾ ਲੈਣਗੇ। ਪੁਲਿਸ ਨੇ ਉਕਤ ਐਨਕਾਉਂਟਰ ’ਚ ਮਾਰੇ ਗਏ ਨੌਜਵਾਨਾਂ ਦਾ ਸੰਬੰਧ ਚੌਂਕੀ ਬਖਸ਼ੀਵਾਲ ’ਚ ਹੋਏ ਧਮਾਕੇ ਨਾਲ ਜੋੜਿਆ ਗਿਆ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ