ਮਹਾਰਾਸ਼ਟਰ ਭਰ ਦੇ ਈ.ਐਸ.ਆਈ.ਐਸ. ਹਸਪਤਾਲਾਂ ਨੂੰ ਹੁਣ ਆਯੁਸ਼ਮਾਨ ਭਾਰਤ ਨਾਲ ਜੋੜਿਆ ਜਾਵੇਗਾ - ਪੀਯੂਸ਼ ਗੋਇਲ
ਮੁੰਬਈ (ਮਹਾਰਾਸ਼ਟਰ), 26 ਦਸੰਬਰ-ਆਯੁਸ਼ਮਾਨ ਭਾਰਤ 'ਤੇ ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ ਕਿਹਾ ਕਿ ਮਹਾਰਾਸ਼ਟਰ ਭਰ ਦੇ ਈ.ਐਸ.ਆਈ.ਐਸ. ਹਸਪਤਾਲਾਂ ਨੂੰ ਹੁਣ ਆਯੁਸ਼ਮਾਨ ਭਾਰਤ ਨਾਲ ਜੋੜਿਆ ਜਾਵੇਗਾ ਅਤੇ ਇਹ ਪਹਿਲ ਪੂਰੇ ਦੇਸ਼ ਵਿਚ ਫੈਲੇਗੀ। ਅਟਲ ਬਿਹਾਰੀ ਵਾਜਪਾਈ ਦੀ ਜਨਮ ਸ਼ਤਾਬਦੀ ਦੌਰਾਨ ਭਾਰਤੀ ਜਨਤਾ ਪਾਰਟੀ ਅਤੇ ਮਹਾਯੁਤੀ ਨੇ ਇਕ ਮਹੱਤਵਪੂਰਨ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਹੈ। ਸਾਰੇ ਹਸਪਤਾਲਾਂ ਨੂੰ ਇਹ ਯਕੀਨੀ ਬਣਾਉਣ ਲਈ ਯੋਜਨਾ ਨਾਲ ਰਜਿਸਟਰਡ ਕਰਨ ਦੀ ਬੇਨਤੀ ਕੀਤੀ ਜਾ ਰਹੀ ਹੈ ਕਿ ਉੱਤਰੀ ਮੁੰਬਈ ਵਿਚ ਕੋਈ ਵੀ ਸਿਹਤ ਸੇਵਾਵਾਂ ਤੋਂ ਵਾਂਝਾ ਨਾ ਰਹੇ। ਭਗਵਤੀ ਹਸਪਤਾਲ ਜਨਵਰੀ ਦੇ ਅੰਤ ਤੱਕ ਤਿਆਰ ਹੋ ਜਾਵੇਗਾ, ਜਿਥੇ ਸਾਰੇ ਆਯੁਸ਼ਮਾਨ ਭਾਰਤ ਕਾਰਡ ਧਾਰਕਾਂ ਦਾ ਮੁਫਤ ਇਲਾਜ ਹੋਵੇਗਾ।