ਅਣਪਛਾਤੇ ਵਿਅਕਤੀ ਵਲੋਂ ਗੋਲੀਆਂ ਮਾਰ ਕੇ ਸੇਵਾਮੁਕਤ ਪੁਲਿਸ ਇੰਸਪੈਕਟਰ ਦੀ ਹੱਤਿਆ
ਬਠਿੰਡਾ, 20 ਦਸੰਬਰ (ਅੰਮ੍ਰਿਤਪਾਲ ਸਿੰਘ ਵਲਾਣ) - ਅੱਜ ਸ਼ਾਮੀ ਬਠਿੰਡਾ ਦੀ ਮੁਲਤਾਨੀਆਂ ਰੋਡ ਉਪਰ ਇਕ ਅਣਪਛਾਤੇ ਵਿਅਕਤੀ ਵਲੋਂ ਬਾਰਾਂ ਬੋਰ ਰਾਈਫਲ (ਹਾਕੀ) ਦੀਆਂ ਦੋ ਗੋਲੀਆਂ ਮਾਰ ਕੇ ਸੇਵਾਮੁਕਤ ਪੁਲਿਸ ਇੰਸਪੈਕਟਰ ਦੀ ਹੱਤਿਆ ਕੀਤੀ ਗਈ । ਹਮਲਾਵਰ ਮੌਕੇ ਤੋਂ ਮੋਟਰਸਾਈਕਲ 'ਤੇ ਫ਼ਰਾਰ ਹੋ ਗਿਆ। ਹੱਤਿਆ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਚੱਲ ਸਕਿਆ । ਪੁਲਿਸ ਨੇ ਮੁੱਢਲੀ ਪੜਤਾਲ ਉਪਰੰਤ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।