JALANDHAR WEATHER

ਹਾਦਸੇ ਵਿਚ ਪਿੰਡ ਮਿਰਜ਼ਾ ਪੱਤੀ ਨਮੋਲ ਦੀ ਸਰਪੰਚ ਦਾ ਦਿਹਾਂਤ

ਲੌਂਗੋਵਾਲ (ਸੰਗਰੂਰ), 20 ਦਸੰਬਰ (ਵਿਨੋਦ ਸ਼ਰਮਾ) - ਅੱਜ ਇਕ ਦਰਦਨਾਕ ਹਾਦਸੇ ਵਿਚ ਨੇੜਲੇ ਪਿੰਡ ਮਿਰਜ਼ਾ ਪੱਤੀ ਨਮੋਲ ਦੇ ਮੌਜੂਦਾ ਸਰਪੰਚ ਹਰਬੰਸ ਕੌਰ ਦਾ ਦਿਹਾਂਤ ਹੋ ਗਿਆ । ਮ੍ਰਿਤਕਾ ਦੇ ਪੁੱਤਰ ਸੁਖਬੀਰ ਸਿੰਘ ਵਲੋਂ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਅਨੁਸਾਰ ਅੱਜ ਉਸ ਦੀ ਮਾਤਾ ਸਰਪੰਚ ਹਰਬੰਸ ਕੌਰ ਆਪਣੇ ਪੋਤੇ ਅਤੇ ਪੋਤੀ ਨੂੰ ਸਕੂਲ ਬੱਸ ਵਿਚ ਚੜ੍ਹਾਉਣ ਲਈ ਆਈ ਸੀ। ਜਦੋਂ ਉਸ ਦੀ ਮਾਤਾ ਬੱਚਿਆਂ ਨੂੰ ਬੱਸ ਵਿਚ ਚੜ੍ਹਾ ਕੇ ਬੱਸ ਦੇ ਅੱਗੇ-ਅੱਗੇ ਆਪਣੀ ਸਾਈਡ ਘਰ ਪਰਤ ਰਹੀ ਸੀ ਤਾਂ ਬੱਸ ਡਰਾਈਵਰ ਨੇ ਲਾਪਰਵਾਹੀ ਨਾਲ ਮਾਤਾ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਉਸ ਦੀ ਮਾਤਾ ਥੱਲੇ ਡਿੱਗ ਪਈ ਅਤੇ ਬੱਸ ਦਾ ਅਗਲਾ ਟਾਇਰ ਉਪਰੋਂ ਦੀ ਲੰਘ ਗਿਆ। ਸਿੱਟੇ ਵਜੋਂ ਉਸਦੀ ਮਾਤਾ ਦੀ ਘਟਨਾ ਸਥਾਨ 'ਤੇ ਹੀ ਮੌਤ ਹੋ ਗਈ। ਸੂਤਰਾਂ ਅਨੁਸਾਰ ਹਰਬੰਸ ਕੌਰ ਦੀ ਮ੍ਰਿਤਕ ਦੇਹ ਨੂੰ ਸੁਨਾਮ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਵਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕੀਤਾ ਗਿਆ । ਪੁਲਿਸ ਵਲੋਂ ਅਗੇਰਲੀ ਕਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ