ਭਾਜਪਾ ਦਫ਼ਤਰ ਨੇੜੇ ਮਿਲਿਆ ਲਾਵਾਰਿਸ ਬੈਗ
ਨਵੀਂ ਦਿੱਲੀ, 20 ਦਸੰਬਰ- ਦਿੱਲੀ ਭਾਰਤੀ ਜਨਤਾ ਪਾਰਟੀ (ਬੀਜੇਪੀ) ਦਫ਼ਤਰ ਦੇ ਨੇੜੇ ਇਕ ਲਾਵਾਰਿਸ ਬੈਗ ਮਿਲਿਆ ਹੈ। ਇਸ ਕਾਰਨ ਇਲਾਕੇ ਵਿਚ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਸੂਚਨਾ ਤੋਂ ਬਾਅਦ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ। ਬੈਗ ਨੂੰ ਪੁਲਿਸ ਨੇ ਜ਼ਬਤ ਕਰ ਲਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।