ਭਾਜਪਾ ਨੇ ਕਰ ਲਿਆ ਹੈ ਸੰਸਦ ’ਤੇ ਕਬਜ਼ਾ- ਰਾਜਾ ਵੜਿੰਗ
ਨਵੀਂ ਦਿੱਲੀ, 20 ਦਸੰਬਰ- ਕੱਲ੍ਹ ਸੰਸਦ ਵਿਚ ਹੋਏ ਹੰਗਾਮੇ ’ਤੇ ਕਾਂਗਰਸ ਦੇ ਸੰਸਦ ਮੈਂਬਰ ਅਤੇ ਪਾਰਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਜਿਸ ਤਰ੍ਹਾਂ ਭਾਜਪਾ ਨੇ ਸਾਰੀਆਂ ਏਜੰਸੀਆਂ ਅਤੇ ਸੰਸਥਾਵਾਂ ’ਤੇ ਕਬਜ਼ਾ ਕਰ ਲਿਆ ਹੈ, ਉਸੇ ਤਰ੍ਹਾਂ ਉਨ੍ਹਾਂ ਨੇ ਸੰਸਦ ’ਤੇ ਵੀ ਕਬਜ਼ਾ ਕਰ ਲਿਆ ਹੈ, ਭਾਜਪਾ ਨੂੰ ਬੈਕਫੁੱਟ ’ਤੇ ਲਿਆਉਣ ਵਾਲੇ ਮੁੱਦਿਆਂ ’ਤੇ ਚਰਚਾ ਨਹੀਂ ਕੀਤੀ ਜਾਂਦੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਆਪਣੀ ਟਿੱਪਣੀ ਲਈ ਮੁਆਫ਼ੀ ਮੰਗਣ ਦੀ ਬਜਾਏ, ਇਕ ਸਕ੍ਰਿਪਟ ਕਹਾਣੀ ਲਿਖੀ ਗਈ ਅਤੇ ਰਾਹੁਲ ਗਾਂਧੀ ਵਿਰੁੱਧ ਐੱਫ.ਆਈ.ਆਰ. ਦਰਜ ਕੀਤੀ ਗਈ। ਉਨ੍ਹਾਂ ਕੋਲ ਅਜਿਹੀ ਕੋਈ ਫੁਟੇਜ ਨਹੀਂ ਹੈ, ਜਿਸ ਤੋਂ ਪਤਾ ਲੱਗਦਾ ਹੋਵੇ ਕਿ ਰਾਹੁਲ ਗਾਂਧੀ ਨੇ (ਭਾਜਪਾ ਸੰਸਦ ਮੈਂਬਰਾਂ) ਨੂੰ ਧੱਕਾ ਦਿੱਤਾ ਹੈ। ਰਾਜਨੀਤੀ ਦਾ ਪੱਧਰ ਡਿੱਗ ਗਿਆ ਹੈ।