ਨਗਰ ਪੰਚਾਇਤ ਭੁਲੱਥ , ਬੇਗੋਵਾਲ ਅਤੇ ਨਡਾਲਾ ਦੀਆਂ ਹੋਣ ਵਾਲੀਆ ਚੋਣਾਂ ਦੇ ਸਾਰੇ ਪ੍ਰਬੰਧ ਮੁਕੰਮਲ
ਭੁਲੱਥ, (ਕਪੂਰਥਲਾ), 20 ਦਸੰਬਰ (ਮਨਜੀਤ ਸਿੰਘ ਰਤਨ)- ਨਗਰ ਪੰਚਾਇਤ ਭੁਲੱਥ, ਬੇਗੋਵਾਲ ਅਤੇ ਨਡਾਲਾ ਵਿਚ ਹੋਣ ਵਾਲੀਆ ਚੋਣਾ ਸੰਬੰਧੀ ਪੋਲਿੰਗ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਸ ਸੰਬੰਧ ਵਿਚ ਤਹਿਸੀਲ ਕੰਪਲੈਕਸ ਵਿਚ ਬਣੇ ਸਟਰਾਂਗ ਰੂਮ ਤੋਂ ਪੋਲਿੰਗ ਪਾਰਟੀਆਂ ਨੂੰ ਸਮਾਨ ਦੇ ਕੇ ਰਵਾਨਾ ਕਰ ਦਿੱਤਾ ਗਿਆ। ਇਸ ਸੰਬੰਧੀ ਐਸ. ਡੀ. ਐਮ. ਕਮ ਰਿੰਟਰਨਿੰਗ ਅਫ਼ਸਰ ਡੈਵੀ ਗੋਇਲ ਨੇ ਦੱਸਿਆ ਕਿ ਨਗਰ ਪੰਚਾਇਤ ਭੁਲੱਥ ਦੇ 9 ਵਾਰਡਾਂ ਲਈ 9 ਪੋਲਿੰਗ ਬੂਥ ਬਣਾਏ ਗਏ ਹਨ। ਇਸੇ ਤਰ੍ਹਾਂ ਨਗਰ ਪੰਚਾਇਤ ਬੇਗੋਵਾਲ ਦੇ 13 ਵਾਰਡਾਂ ਲਈ 13 ਪੋਲਿੰਗ ਬੂਥ ਬਣਾਏ ਗਏ ਹਨ ਜਿੱਥੇ 8349 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ ਅਤੇ ਇਸੇ ਤਰ੍ਹਾਂ ਨਗਰ ਪੰਚਾਇਤ ਨਡਾਲਾ ਦੇ 11 ਵਾਰਡਾਂ ਲਈ ਬਣਾਏ ਗਏ 11 ਬੂਥਾਂ ਵਿਚ 5766 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਉਨ੍ਹਾਂ ਦੱਸਿਆ ਕਿ ਪੋਲਿੰਗ ਸਵੇਰੇ 7 ਵਜੇ ਸ਼ੁਰੂ ਹੋਵੇਗੀ ਅਤੇ ਸ਼ਾਮ ਨੂੰ 4 ਵਜੇ ਤੱਕ ਵੋਟਾਂ ਪੈਣਗੀਆਂ। ਉਨ੍ਹਾਂ ਕਿਹਾ ਕਿ ਇਹ ਚੋਣਾਂ ਨਿਰਪੱਖ ਤਰੀਕੇ ਨਾਲ ਹੋਣਗੀਆਂ, ਜਿਸ ਵਿਚ ਸ਼ਾਂਤੀ ਪੂਰਵਕ ਤਰੀਕੇ ਦੇ ਨਾਲ ਆਪਣੇ ਅਧਿਕਾਰ ਦੀ ਵਰਤੋਂ ਕਰਕੇ ਪ੍ਰਸ਼ਾਸਨ ਦਾ ਸਾਥ ਦਿੱਤਾ ਜਾਵੇ।