ਰਾਜਪੁਰਾ ਨੇੜਲੇ ਪਿੰਡ ਸਧਰੌਰ ਵਿਖੇ ਐਨ.ਆਈ. ਏ. ਨੇ ਮਾਰੀ ਰੇਡ
ਰਾਜਪੁਰਾ, (ਪਟਿਆਲਾ), 20 ਦਸੰਬਰ (ਰਣਜੀਤ ਸਿੰਘ)- ਰਾਜਪੁਰਾ ਨੇੜਲੇ ਪਿੰਡ ਸਦਰੌਰ ਵਿਖੇ ਸਵੇਰੇ ਕਰੀਬ 5 ਵਜੇ ਐਨ.ਆਈ.ਏ. ਦੀ ਟੀਮ ਨੇ ਵਿਦਿਆਰਥੀ ਯੂਨੀਅਨ ਨਾਲ ਜੁੜੇ ਇਕ ਵਿਅਕਤੀ ਦੇ ਘਰ ਰੇਡ ਮਾਰੀ ਹੈ। ਸੂਤਰਾਂ ਦੀ ਜਾਣਕਾਰੀ ਅਨੁਸਾਰ ਐਨ. ਆਈ.ਏ. ਦੀ ਟੀਮ ਆਪਣੇ ਨਾਲ ਮੋਬਾਇਲ ਅਤੇ ਲੈਪਟੋਪ ਲੈ ਗਈ ਹੈ। ਮੌਕੇ ’ਤੇ ਕਿਸਾਨ ਯੂਨੀਅਨ ਦੇ ਆਗੂਆਂ ਨੇ ਪਹੁੰਚ ਕੇ ਇਸ ਰੇਡ ਦੀ ਨਿੰਦਾ ਕੀਤੀ ਹੈ।