JALANDHAR WEATHER

ਜੰਮੂ ਕਸ਼ਮੀਰ ਵਿਧਾਨ ਸਭਾ ਵਿਚ ਹੰਗਾਮਾ, ਮਾਰਸ਼ਲਾਂ ਨੇ ਭਾਜਪਾ ਵਿਧਾਇਕਾਂ ਨੂੰ ਕੱਢਿਆ ਸਦਨ ’ਚੋਂ ਬਾਹਰ

ਸ੍ਰੀਨਗਰ, 7 ਨਵੰਬਰ- ਜੰਮੂ-ਕਸ਼ਮੀਰ ਵਿਧਾਨ ਸਭਾ ਸੈਸ਼ਨ ਦੌਰਾਨ ਅੱਜ ਵਿਧਾਇਕਾਂ ਵਿਚਾਲੇ ਜ਼ਬਰਦਸਤ ਝੜਪ ਹੋ ਗਈ। ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਭਾਜਪਾ ਦੇ ਵਿਧਾਇਕਾਂ ਨੇ ਇਕ-ਦੂਜੇ ਨੂੰ ਧੱਕੇ ਮਾਰੇ। ਸਦਨ ਵਿਚ ਹੰਗਾਮੇ ਤੋਂ ਬਾਅਦ ਸਪੀਕਰ ਨੇ ਵਿਧਾਨ ਸਭਾ ਦੀ ਕਾਰਵਾਈ 20 ਮਿੰਟ ਲਈ ਮੁਲਤਵੀ ਕਰ ਦਿੱਤੀ। ਦਰਅਸਲ ਲੰਗੇਟ ਦੇ ਵਿਧਾਇਕ ਖੁਰਸ਼ੀਦ ਅਹਿਮਦ ਸ਼ੇਖ ਨੇ ਸਦਨ ’ਚ ਧਾਰਾ 370 ਵਾਪਸ ਲੈਣ ਦਾ ਬੈਨਰ ਲਹਿਰਾਇਆ। ਬੈਨਰ ’ਤੇ ਲਿਖਿਆ ਸੀ ਕਿ ਅਸੀਂ ਧਾਰਾ 370 ਅਤੇ 35ਏ ਦੀ ਬਹਾਲੀ ਅਤੇ ਸਾਰੇ ਸਿਆਸੀ ਕੈਦੀਆਂ ਦੀ ਰਿਹਾਈ ਚਾਹੁੰਦੇ ਹਾਂ। ਭਾਜਪਾ ਵਿਧਾਇਕ ਅਤੇ ਵਿਰੋਧੀ ਧਿਰ ਦੇ ਨੇਤਾ ਸੁਨੀਲ ਸ਼ਰਮਾ ਨੇ ਇਸ ਦਾ ਵਿਰੋਧ ਕੀਤਾ ਤੇ ਇਸ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਭਾਜਪਾ ਵਿਧਾਇਕਾਂ ਸਦਨ ਦੇ ਵੈੱਲ ਰਾਹੀਂ ਖੁਰਸ਼ੀਦ ਅਹਿਮਦ ਸ਼ੇਖ ਕੋਲ ਪਹੁੰਚੇ ਅਤੇ ਉਨ੍ਹਾਂ ਦੇ ਹੱਥੋਂ ਬੈਨਰ ਖੋਹ ਲਿਆ। ਇਸ ਦੌਰਾਨ ਸੱਜਾਦ ਲੋਨ ਅਤੇ ਵਹੀਦ ਪਾਰਾ ਅਤੇ ਨੈਸ਼ਨਲ ਕਾਨਫ਼ਰੰਸ ਦੇ ਕੁਝ ਹੋਰ ਵਿਧਾਇਕ ਸ਼ੇਖ ਦੇ ਸਮਰਥਨ ’ਚ ਭਾਜਪਾ ਵਿਧਾਇਕਾਂ ਨਾਲ ਭਿੜ ਗਏ। ਇਸ ਦੌਰਾਨ ਬੈਨਰ ਪਾੜਨ ਨੂੰ ਲੈ ਕੇ ਸੱਤਾਧਾਰੀ ਪਾਰਟੀ ਦੇ ਵਿਧਾਇਕਾਂ ਅਤੇ ਵਿਰੋਧੀ ਧਿਰਾਂ ਵਿਚਾਲੇ ਜ਼ਬਰਦਸਤ ਹੰਗਾਮਾ ਹੋਇਆ। ਦੋਵਾਂ ਧਿਰਾਂ ਨੇ ਇਕ-ਦੂਜੇ ਤੋਂ ਬੈਨਰ ਖੋਹਣੇ ਸ਼ੁਰੂ ਕਰ ਦਿੱਤੇ। ਹੰਗਾਮਾ ਵਧਦਾ ਦੇਖ ਕੇ ਦਖ਼ਲ ਦੇਣ ਵਾਲੇ ਮਾਰਸ਼ਲਾਂ ਨੇ ਭਾਜਪਾ ਵਿਧਾਇਕਾਂ ਨੂੰ ਸਦਨ ਤੋਂ ਬਾਹਰ ਕੱਢ ਦਿੱਤਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ