JALANDHAR WEATHER

ਦਿੱਲੀ ’ਚ ਛਾਈ ਧੁੰਦ ਦੀ ਸੰਘਣੀ ਪਰਤ

ਨਵੀਂ ਦਿੱਲੀ, 7 ਨਵੰਬਰ- ਦਿੱਲੀ ਵਾਸੀਆਂ ਨੂੰ ਆਉਣ ਵਾਲੇ ਕਈ ਦਿਨਾਂ ਤੱਕ ਪ੍ਰਦੂਸ਼ਣ ਤੋਂ ਰਾਹਤ ਮਿਲਣ ਦੀ ਉਮੀਦ ਨਹੀਂ ਹੈ। ਹਵਾ ਦੀ ਰਫ਼ਤਾਰ ਲਗਾਤਾਰ ਘੱਟ ਰਹੀ ਹੈ, ਜੋ ਹਵਾ ਨੂੰ ਜ਼ਹਿਰੀਲਾ ਕਰ ਰਹੀ ਹੈ। ਦਿੱਲੀ ਦੇ ਕਈ ਇਲਾਕਿਆਂ ’ਚ ਏਅਰ ਕੁਆਲਿਟੀ ਇੰਡੈਕਸ ਯਾਨੀ 400 ਨੂੰ ਪਾਰ ਕਰ ਗਿਆ ਹੈ ਤੇ ਕਈ ਹਿੱਸਿਆਂ ਵਿਚ ਧੁੰਦ ਦੀ ਸੰਘਣੀ ਪਰਤ ਛਾਈ ਹੋਈ ਹੈ। ਏਅਰ ਕੁਆਲਿਟੀ ਇੰਡੈਕਸ ਪਿਛਲੇ ਕਈ ਦਿਨਾਂ ਤੋਂ ਬੇਹੱਦ ਖ਼ਰਾਬ ਸ਼੍ਰੇਣੀ ਵਿਚ ਬਣਿਆ ਹੋਇਆ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ ਅੱਜ ਸਵੇਰੇ ਆਨੰਦ ਵਿਹਾਰ ਵਿਚ ਏ.ਕਿਊ.ਆਈ. 426, ਮੁੰਡਕਾ ਵਿਚ 417, ਬਵਾਨਾ ਵਿਚ 411, ਬੁਰਾੜੀ ਵਿਚ 377, ਅਸ਼ੋਕ ਵਿਹਾਰ ਵਿਚ 417, ਆਈ.ਟੀ.ਓ. 358, ਜਹਾਂਗੀਰਪੁਰੀ ਵਿਚ 428, ਰੋਹਿਣੀ 405, ਨਜਫਗੜ੍ਹ ਵਿਚ 6338, ਆਰ. , ਪੰਜਾਬੀ ਬਾਗ 388, ਸੋਨੀਆ ਵਿਹਾਰ 399, ਦਵਾਰਕਾ ਵਿਚ 380 ਹਵਾ ਦੀ ਗੁਣਵੱਤਾ ਰਿਕਾਰਡ ਕੀਤੀ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ