JALANDHAR WEATHER

ਇਤਿਹਾਸਿਕ ਨਗਰ ਬਾਸਰਕੇ ਗਿੱਲਾਂ ਤੋਂ ਸਕੱਤਰ ਸਿੰਘ ਸਰਪੰਚ ਬਣੇ

ਛੇਹਰਟਾ (ਅੰਮ੍ਰਿਤਸਰ ), 15 ਅਗਸਤ (ਪੱਤਰ ਪ੍ਰੇਰਕ) - ਵਿਧਾਨ ਸਭਾ ਹਲਕਾ ਅਟਾਰੀ ਅਧੀਨ ਆਉਂਦੇ ਇਤਿਹਾਸਿਕ ਨਗਰ ਪਿੰਡ ਬਾਸਰਕੇ ਗਿੱਲਾਂ ਤੋਂ ਸਕੱਤਰ ਸਿੰਘ ਸਰਪੰਚੀ ਦੀ ਚੋਣ ਵੱਡੇ ਫਰਕ ਨਾਲ ਜਿੱਤ ਗਏ ਹਨ ਤੇ ਉਨ੍ਹਾਂ ਦੇ ਨਾਲ ਸਾਰੇ 9 ਮੈਂਬਰ ਵੀ ਚੋਣ ਜਿੱਤ ਗਏ ਹਨ। ਇਸ ਮੌਕੇ ਸਰਪੰਚ ਸਕੱਤਰ ਸਿੰਘ ਨੇ ਪਿੰਡ ਬਾਸਰਕੇ ਗਿੱਲਾਂ ਵਾਸੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪਿੰਡ ਵਾਸੀਆਂ ਵਲੋਂ ਮੈਨੂੰ ਪਿੰਡ ਦੀ ਸਰਪੰਚੀ ਦੇ ਰੂਪ ਵਿਚ ਪਿੰਡ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਉਸ ਨੂੰ ਮੈਂ ਪੂਰੀ ਤਨਦੇਹੀ ਦੇ ਨਾਲ ਨਿਭਾਵਾਂਗਾ ਤੇ ਪਿੰਡ ਦੇ ਵਿਕਾਸ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ