JALANDHAR WEATHER

ਜਗਦੇਵ ਕਲਾਂ ਨੇੜੇ ਲਾਹੌਰ ਬਰਾਂਚ ਨਹਿਰ 'ਚ ਨੌਜਵਾਨ ਡੁੱਬਾ

ਜਗਦੇਵ ਕਲਾਂ, (ਅੰਮ੍ਰਿਤਸਰ),  1 ਜੁਲਾਈ (ਸ਼ਰਨਜੀਤ ਸਿੰਘ ਗਿੱਲ)-ਸਥਾਨਕ ਇਲਾਕੇ ਵਿਚੋਂ ਹੋ ਕੇ ਗੁਜ਼ਰਦੀ ਲਾਹੌਰ ਬਰਾਂਚ ਨਹਿਰ ਵਿਚ ਪਿੰਡ ਸੈਂਸਰਾ ਅਤੇ ਰਾਣੇਵਾਲੀ ਦੇ ਵਿਚਕਾਰ ਨਹਿਰ ਵਿਚ ਨਹਾਉਣ ਲਈ ਅਜਨਾਲਾ ਤੋਂ ਆਪਣੇ ਸਾਥੀਆਂ ਸਮੇਤ ਆਏ ਪਲਵਿੰਦਰ ਸਿੰਘ ਸੋਨੂ ਨਾਂਅ ਦੇ ਨੌਜਵਾਨ ਦੇ ਡੁੱਬਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਨਹਿਰ 'ਚ ਡੁੱਬੇ ਉਕਤ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਾਨੂੰ ਪੁਲਿਸ ਪ੍ਰਸ਼ਾਸਨ ਵਲੋਂ ਕੋਈ ਸਹਿਯੋਗ ਨਹੀਂ ਦਿੱਤਾ ਜਾ ਰਿਹਾ। ਨਹਿਰ ਵਿਚ ਡੁੱਬੇ ਉਕਤ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਵਲੋਂ ਆਪਣੇ ਤੌਰ 'ਤੇ ਨੌਜਵਾਨ ਨੂੰ ਲੱਭਣ ਦੇ ਯਤਨ ਕੀਤੇ ਜਾ ਰਹੇ ਹਨ। ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਜ਼ਿਲ੍ਹਾ ਪੁਲਿਸ ਮੁਖੀ ਅੰਮ੍ਰਿਤਸਰ ਤੋਂ ਨਹਿਰ 'ਚ ਡੁੱਬੇ ਨੌਜਵਾਨ ਪਲਵਿੰਦਰ ਸਿੰਘ ਦੀ ਭਾਲ ਕਰਨ ਦੀ ਮੰਗ ਕੀਤੀ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ