ਮੁੰਬਈ-ਸ਼ੋਲਾਪੁਰ ਵੰਦੇ ਭਾਰਤ ਟਰੇਨ ਪੁਣੇ ਸਟੇਸ਼ਨ ਨੇੜੇ ਪਟੜੀ ਤੋਂ ਉਤਰੀ
ਪੁਣੇ (ਮਹਾਰਾਸ਼ਟਰ), 27 ਅਪ੍ਰੈਲ - ਮੁੰਬਈ-ਸ਼ੋਲਾਪੁਰ ਵੰਦੇ ਭਾਰਤ ਟਰੇਨ (ਨੰਬਰ 22225) ਦਾ ਇਕ ਡੱਬਾ ਪੁਣੇ ਰੇਲਵੇ ਸਟੇਸ਼ਨ ਨੇੜੇ ਪਟੜੀ ਤੋਂ ਉਤਰ ਗਿਆ। ਇਸ ਘਟਨਾ ਵਿਚ ਕੋਈ ਯਾਤਰੀ ਜ਼ਖ਼ਮੀ ਨਹੀਂ ਹੋਇਆ। ਇਹ ਸ਼ਾਇਦ ਦੇਸ਼ ਵਿਚ ਪਹਿਲੀ ਅਜਿਹੀ ਘਟਨਾ ਹੈ ਜਿੱਥੇ ਵੰਦੇ ਭਾਰਤ ਟਰੇਨ ਦਾ ਕੋਈ ਡੱਬਾ ਪਟੜੀ ਤੋਂ ਉਤਰਿਆ ਹੈ। ਇਸ ਘਟਨਾ ਤੋਂ ਬਾਅਦ, ਪਟੜੀ ਤੋਂ ਉਤਰੇ ਕੋਚ ਦੇ ਯਾਤਰੀਆਂ ਨੂੰ ਆਪਣੇ ਸਾਮਾਨ ਸਮੇਤ ਟਰੇਨ ਤੋਂ ਉਤਰਦੇ ਦੇਖਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ ਤੋਂ ਪੱਛਮੀ ਮਹਾਰਾਸ਼ਟਰ ਦੇ ਸੋਲਾਪੁਰ ਜਾ ਰਹੀ ਵੰਦੇ ਭਾਰਤ ਟਰੇਨ ਦੇ ਚੌਥੇ ਡੱਬੇ ਦੀ ਇਕ ਟਰਾਲੀ ਪੁਣੇ ਰੇਲਵੇ ਸਟੇਸ਼ਨ 'ਤੇ ਪਲੇਟਫਾਰਮ 'ਤੇ ਪਹੁੰਚਣ ਤੋਂ ਠੀਕ ਪਹਿਲਾਂ ਹੀ ਡਾਇਮੰਡ ਕਰਾਸਿੰਗ 'ਤੇ ਪਟੜੀ ਤੋਂ ਉਤਰ ਗਈ।
ਕੇਂਦਰੀ ਰੇਲਵੇ ਦੇ ਅਧਿਕਾਰੀਆਂ ਨੇ ਕਿਹਾ ਕਿ ਪੁਣੇ ਸਟੇਸ਼ਨ 'ਤੇ ਚੱਲ ਰਹੇ ਯਾਰਡ ਪੁਨਰ ਵਿਕਾਸ ਦੇ ਹਿੱਸੇ ਵਜੋਂ ਕਰਾਸਿੰਗ ਨੂੰ ਅਪਗ੍ਰੇਡ ਕਰਨ ਦੀ ਯੋਜਨਾ ਹੈ। ਉਨ੍ਹਾਂ ਕਿਹਾ, "ਕੋਈ ਯਾਤਰੀ ਜ਼ਖ਼ਮੀ ਨਹੀਂ ਹੋਇਆ। ਸਾਰੇ ਯਾਤਰੀ ਸੁਰੱਖਿਅਤ ਹਨ। ਉਨ੍ਹਾਂ ਅੱਗੇ ਕਿਹਾ ਕਿ ਯਾਤਰੀਆਂ ਦੀ ਸਹੂਲਤ ਲਈ ਉਨ੍ਹਾਂ ਨੂੰ ਦੂਜੀ ਰੇਲਗੱਡੀ ਰਾਹੀਂ ਭੇਜਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।
;
;
;
;
;
;