ਭਾਜਪਾ ਸੰਸਦ ਮੈਂਬਰ ਦੁਆਰਾ ਦਿਖਾਈਆਂ ਗਈਆਂ ਤਸਵੀਰਾਂ, ਕੇਜਰੀਵਾਲ ਨੂੰ ਬਦਨਾਮ ਕਰਨ ਦੀ ਇਕ ਹੋਰ ਕੋਸ਼ਿਸ਼ - ਪ੍ਰਿਯੰਕਾ ਕੱਕੜ
ਨਵੀਂ ਦਿੱਲੀ, 24 ਅਪ੍ਰੈਲ - 'ਆਪ' ਦੀ ਮੁੱਖ ਰਾਸ਼ਟਰੀ ਸਪੋਕਸਪਰਸਨ ਪ੍ਰਿਯੰਕਾ ਕੱਕੜ ਨੇ ਕਿਹਾ, "...ਇਹ ਤਸਵੀਰਾਂ, ਜੋ ਦਿੱਲੀ ਦੇ ਇਕ ਮੰਤਰੀ ਅਤੇ ਭਾਜਪਾ ਸੰਸਦ ਮੈਂਬਰ ਦੁਆਰਾ ਦਿਖਾਈਆਂ ਗਈਆਂ ਸਨ, Pinterest 'ਤੇ ਉਪਲਬਧ ਹਨ ਅਤੇ ਇਹ ਪੇਸ਼ ਕੀਤਾ ਗਿਆ ਸੀ ਕਿ ਇਹ ਅਰਵਿੰਦ ਕੇਜਰੀਵਾਲ ਦੇ ਨਿਵਾਸ ਦੀਆਂ ਤਸਵੀਰਾਂ ਹਨ, ਜੋ ਕਿ ਇਕ ਵੱਡਾ ਝੂਠ ਹੈ...ਇਹ ਅਰਵਿੰਦ ਕੇਜਰੀਵਾਲ ਨੂੰ ਬਦਨਾਮ ਕਰਨ ਦੀ ਇਕ ਹੋਰ ਕੋਸ਼ਿਸ਼ ਹੈ..."।
ਦੱਸ ਦਈਏ ਕਿ ਇਸ ਤੋਂ ਪਹਿਲਾਂ ਦਿੱਲੀ ਦੇ ਮੰਤਰੀ ਪਰਵੇਸ਼ ਵਰਮਾ ਕਹਿੰ ਚੁੱਕੇ ਹਨ, "... ਦਿੱਲੀ ਦੇ ਰਹਿਮਾਨ ਡਕੈਤ, ਜਿਸ ਤਰ੍ਹਾਂ ਫਿਲਮ 'ਧੁਰੰਧਰ' ਦਾ ਸੀਕਵਲ ਆਇਆ ਸੀ, ਉਸੇ ਤਰ੍ਹਾਂ ਅਸੀਂ ਅੱਜ 'ਸ਼ੀਸ਼ ਮਹਿਲ 2' ਦਾ ਪਰਦਾਫਾਸ਼ ਕਰਨ ਜਾ ਰਹੇ ਹਾਂ... ਕੇਜਰੀਵਾਲ ਨੇ ਦਿੱਲੀ ਵਿਚ ਸ਼ੀਸ਼ ਮਹਿਲ ਉਸ ਸਮੇਂ ਬਣਾਇਆ ਜਦੋਂ ਦਿੱਲੀ ਭਿਆਨਕ ਬਿਮਾਰੀ ਤੋਂ ਪੀੜਤ ਸੀ।
;
;
;
;
;
;
;
;