ਬਹਿਲੋਲਪੁਰ ਵਿਚ ਕਰਿਆਨੇ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ, ਹੋਇਆ ਕਰੋੜਾਂ ਦਾ ਨੁਕਸਾਨ
ਮਾਛੀਵਾੜਾ ਸਾਹਿਬ 25 ਅਪ੍ਰੈਲ (ਮਨੋਜ ਕੁਮਾਰ)। ਸ਼ਨੀਵਾਰ ਦੀ ਸਵੇਰ ਨਜ਼ਦੀਕੀ ਪਿੰਡ ਬਹਿਲੋਲਪੁਰ ਲਈ ਉਸ ਸਮੇਂ ਵੱਡੀ ਆਫ਼ਤ ਬਣ ਕਿ ਦਿਖਾਈ ਦਿੱਤੀ ਜਦੋਂ ਪਿੰਡ ਵਿੱਚ ਸਾਲਾਂ ਤੋਂ ਕਰਿਆਨੇ ਦੀ ਦੁਕਾਨ ਕਰਦੇ ਸੂਰਤ ਸਿੰਘ ਪੁੱਤਰ ਲਾਭ ਸਿੰਘ ਦੀ ਉਮਰ ਭਰ ਦੀ ਮਿਹਨਤ ਪਲਾਂ ਵਿੱਚ ਅੱਗ ਦੀ ਭੇਟ ਚੜ ਗਈ। ਸਵੇਰੇ ਕਰੀਬ 6.30 ਦੀ ਤੜਕਸਾਰ ਵਾਪਰੀ ਇਸ ਘਟਨਾ ਵਿੱਚ ਦੁਕਾਨ ਅੰਦਰ ਪਿਆ ਸਾਰਾ ਸਮਾਨ ਤਾਂ ਸੜ ਕੇ ਸਵਾਹ ਹੋ ਗਿਆ ਨਾਲ ਹੀ ਉਸਦੀ ਰਿਹਾਇਸ਼ ਜੋ ਕਿ ਵਿਸ਼ਾਲ ਕੋਠੀ ਨੂੰ ਵੀ ਕਾਫੀ ਵੱਡਾ ਨੁਕਸਾਨ ਹੋਇਆ।
ਇਸ ਘਟਨਾ ਨੇ ਕਰੀਬ ਡੇਢ ਕਰੋੜ ਦਾ ਵੱਡਾ ਨੁਕਸਾਨ ਕਰ ਦਿੱਤਾ। ਦੁਕਾਨਦਾਰ ਸੂਰਤ ਸਿੰਘ ਅਨੁਸਾਰ ਸਵੇਰੇ ਜਦੋਂ ਉਸਨੇ ਆਪਣੀ ਦੁਕਾਨ ਖੋਲੀ ਤਾਂ ਦੁਕਾਨ ਦੇ ਪਿੱਛੇ ਧੂੰਆਂ ਦਿਖਾਈ ਦਿੱਤਾ ਤੇ ਦੇਖਦੇ ਹੀ ਦੇਖਦੇ ਅੱਗ ਦੀਆਂ ਤੇਜ਼ ਲਪਟਾਂ ਨੇ ਸਾਰਾ ਕੁਝ ਸਵਾਹ ਕਰ ਦਿੱਤਾ ਹਾਲਕਿ ਪਿੰਡ ਵਾਸੀਆਂ ਦੀ ਮੱਦਦ ਨੇ ਦੁਕਾਨ ਵਿੱਚ ਪਏ ਗੈਸ ਸਿਲੰਡਰਾ ਨੂੰ ਕੱਢ ਲਿਆ ਨਹੀਂ ਤਾਂ ਇਹ ਮੰਜਰ ਹੋਰ ਭਿਆਨਕ ਹੋ ਸਕਦਾ ਸੀ। ਫਿਲਹਾਲ ਖੁਸ਼ਕਿਸਮਤੀ ਇਹ ਰਹੀ ਕਿ ਕਿਸੇ ਵੀ ਕਿਸਮ ਦੇ ਜਾਨੀ ਨੁਕਸਾਨ ਤੋ ਬਚਾਅ ਰਿਹਾ।
;
;
;
;
;
;
;
;