JALANDHAR WEATHER

ਪੰਜਾਬ ਭਾਜਪਾ ਮਹਿਲਾਵਾਂ ਵਲੋਂ ਪ੍ਰਦਰਸ਼ਨ, ਪੁਲਿਸ ਨੇ ਬੀਬੀ ਜੈ ਇੰਦਰ ਕੌਰ ਨੂੰ ਲਿਆ ਹਿਰਾਸਤ ਵਿਚ

ਚੰਡੀਗੜ, 25 ਅਪ੍ਰੈਲ (ਅਜਾਇਬ ਸਿੰਘ ਔਜਲਾ)- ਅੱਜ ਪੰਜਾਬ ਭਾਜਪਾ ਦੀਆਂ ਮਹਿਲਾਵਾਂ ਵਲੋਂ ਮਹਿਲਾ ਰਾਖ਼ਵਾਂਕਰਨ ਬਿੱਲ ਪਾਸ ਨਾ ਹੋਣ ਦੇ ਵਿਰੋਧ ’ਚ ਇਕ ਪੈਦਲ ਮਾਰਚ ਕੱਢਿਆ ਗਿਆ। ਉਨ੍ਹਾਂ ਨੂੰ ਚੰਡੀਗੜ੍ਹ ਪੁਲਿਸ ਵਲੋਂ ਬੈਰੀਕੇਟ ਲਗਾ ਕੇ ਰੋਕ ਲਿਆ ਗਿਆ । ਇਹ ਪੈਦਲ ਮਾਰਚ ਬੀਬੀ ਜੈ ਇੰਦਰ ਕੌਰ ਦੀ ਅਗਵਾਈ ਹੇਠ ਕੱਢਿਆ ਗਿਆ ਸੀ। ਇਸ ਮੌਕੇ ’ਤੇ ਉਨ੍ਹਾਂ ਦੇ ਨਾਲ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ, ਭਾਜਪਾ ਦੇ ਰਾਜ ਸਭਾ ਮੈਂਬਰ ਸਤਨਾਮ ਸੰਧੂ ‌, ਅਨਿਲ ਸਰੀਨ ਮੌਜੂਦ ਰਹੇ। ਇਸ ਪੈਦਲ ਮਾਰਚ ਵਿਚ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਵੱਡੀ ਗਿਣਤੀ ਵਿਚ ਮਹਿਲਾਵਾਂ ਨੇ ਸ਼ਮੂਲੀਅਤ ਕੀਤੀ। ਇਹ ਰੋਸ ਪੈਦਲ ਮਾਰਚ ਮਹਿਲਾਵਾਂ ਨੂੰ 33% ਰਾਖਵਾਂਕਰਨ ਦੇਣ ਦੇ ਸੰਬੰਧ ਵਿਚ ਕੀਤਾ ਗਿਆ ਸੀ, ਜਿਸ ਵਿਚ ਉਨ੍ਹਾਂ ਨੇ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਨੂੰ ਕਰੜੇ ਹੱਥੀਂ ਲਿਆ। ਮਹਿਲਾਵਾਂ ਵਲੋਂ ਸਾਡਾ ਹੱਕ ਇਥੇ ਰੱਖ ਦੇ ਨਾਅਰੇ ਪੂਰੇ ਰਾਹ ਵਿਚ ਗੂੰਜਦੇ ਰਹੇ। ਕੜਾਕੇ ਦੀ ਗਰਮੀ ਦੇ ਵਿਚ ਮਹਿਲਾਵਾਂ ਕਾਫ਼ੀ ਦੇਰ ਤੱਕ ਪੁਲਿਸ ਵਲੋਂ ਲਾਈਆਂ ਰੋਕਾਂ ਦੇ ਕੋਲ ਖੜੀਆਂ ਨਾਅਰੇ ਲਗਾਉਂਦੀਆਂ ਰਹੀਆਂ। ਚੰਡੀਗੜ੍ਹ ਪੁਲਿਸ ਵਲੋਂ ਜਦੋਂ ਉਨ੍ਹਾਂ ਨੂੰ ਰੋਕਾਂ ਤੋਂ ਅੱਗੇ ਵਧਣ ਨਾ ਦਿੱਤਾ ਗਿਆ ਤਾਂ ਮਹਿਲਾਵਾਂ ਸੜਕ ’ਤੇ ਬੈਠ ਕੇ ਹੀ ਵਿਰੋਧੀ ਪਾਰਟੀਆਂ ਦਾ ਪਿੱਟ ਸਿਆਪਾ ਕਰਦੀਆਂ ਰਹੀਆਂ। ਇਸੇ ਦੌਰਾਨ ਬੀਬੀ ਜੈ ਇਦਰ ਕੌਰ ਤੇ ਉਨ੍ਹਾਂ ਦੀਆਂ ਸਾਥਣਾਂ ਨੂੰ ਚੰਡੀਗੜ੍ਹ ਪੁਲਿਸ ਵਲੋਂ ਹਿਰਾਸਤ ਵਿਚ ਲੈ ਲਿਆ ਗਿਆ। ਬਾਕੀ ਮਹਿਲਾਵਾਂ ਮੁੜ ਭਾਜਪਾ ਦਫ਼ਤਰ ਨਾਰੀ ਸ਼ਕਤੀ ਜਿੰਦਾਬਾਦ ਦੇ ਨਾਅਰੇ ਲਾਉਂਦੀਆਂ ‘ਸਾਡੇ ਹੱਕ, ਇਥੇ ਰੱਖ ਦੇ ਨਾਅਰੇ ਲਾਉਂਦੀਆਂ ਵਾਪਸ ਪਰਤ ਗਈਆਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ