ਆਈਪੀਐਲ 2026- ਅੱਜ ਦਾ ਦੂਜਾ ਮੁਕਾਬਲਾ ਬੰਗਲੁਰੂ ਤੇ ਚੇਨਈ ਵਿਚਾਲੇ, ਸ਼ਾਮ 7.30 ਵਜੇ ਹੋਵੇਗਾ ਮੈਚ
ਬੰਗਲੁਰੂ, 5 ਅਪ੍ਰੈਲ- ਆਈਪੀਐਲ ਵਿਚ ਅੱਜ ਲਗਾਤਾਰ ਦੂਜੇ ਦਿਨ ਡਬਲਹੈਡਰ ਹੋਵੇਗਾ। ਦਿਨ ਦਾ ਦੂਜਾ ਅਤੇ ਸੀਜ਼ਨ ਦਾ 11ਵਾਂ ਮੈਚ ਰਾਇਲ ਚੈਲੇਂਜਰਜ਼ ਬੰਗਲੁਰੂ ਅਤੇ ਚੇਨਈ ਸੁਪਰ ਕਿੰਗਜ਼ ਵਿਚਕਾਰ ਹੋਵੇਗਾ। ਇਹ ਮੈਚ ਬੰਗਲੌਰ ਦੇ ਘਰੇਲੂ ਮੈਦਾਨ, ਐਮ. ਚਿੰਨਾਸਵਾਮੀ ਸਟੇਡੀਅਮ ਵਿਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਟਾਸ ਸ਼ਾਮ 7:00 ਵਜੇ ਹੋਵੇਗਾ।
ਇਸ ਸੀਜ਼ਨ ਵਿਚ, ਬੰਗਲੁਰੂ ਨੇ ਹੈਦਰਾਬਾਦ ਨੂੰ ਹਰਾ ਕੇ ਜਿੱਤ ਨਾਲ ਸ਼ੁਰੂਆਤ ਕੀਤੀ। ਦੂਜੇ ਪਾਸੇ, ਚੇਨਈ ਦੋਵੇਂ ਮੈਚ ਹਾਰ ਚੁੱਕੀ ਹੈ। ਆਰਸੀਬੀ ਅੰਕ ਸੂਚੀ ਵਿਚ ਤੀਜੇ ਸਥਾਨ 'ਤੇ ਹੈ, ਜਦੋਂਕਿ ਸੀਐਸਕੇ 10ਵੇਂ ਸਥਾਨ 'ਤੇ ਹੈ।
;
;
;
;
;
;
;
;