JALANDHAR WEATHER

ਭਗਵੰਤ ਮਾਨ ਮੇਰੇ ਤੋਂ ਡਰ ਗਿਆ ਹੈ- ਸੁਖਬੀਰ ਸਿੰਘ ਬਾਦਲ

 ਚੰਡੀਗੜ੍ਹ, 5 ਅਪ੍ਰੈਲ- ਸਾਬਕਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੱਤਰਕਾਰਾਂ ਵਲੋਂ ਭਗਵੰਤ ਮਾਨ ਦੁਆਰਾ ਕਿਕਲੀ ਮਾਮਲੇ ਰਾਹੀਂ ਕੀਤੇ ਤੰਜ ਉਤੇ ਬੋਲਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਸਲ ਵਿਚ ਮੇਰੇ ਕੋਲੋਂ ਡਰ ਗਿਆ ਹੈ।

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਭਗਵੰਤ ਮਾਨ 5 ਸੌ ਪੁਲਿਸ ਮੁਲਾਜ਼ਮਾਂ ਦਾ ਕਾਫਲਾ ਲੈ ਕੇ ਨਿਕਲਦਾ ਹੈ, ਉਸਨੂੰ ਕਹੋ ਕਿ ਇਕੱਲਾ ਨਿਕਲ ਕੇ ਦਿਖਾਵੇ, ਤਾਂ ਉਹਨੂੰ ਪਤਾ ਲੱਗ ਜਾਵੇਗਾ, ਲੋਕ ਉਸਨੂੰ ਪਿੰਡਾਂ ਵਿਚ ਵੜਨ ਨਹੀਂ ਦੇਣਗੇ। ਸ. ਬਾਦਲ ਨੇ ਕਿਹਾ ਕਿ ਅੱਜ ਜੈਤੋ ਵਿਚ ਰੈਲੀ ਦੌਰਾਨ ਸਾਰੇ ਟੀਚਰਾਂ ਨੂੰ ਘਰਾਂ ਵਿਚ ਡੱਕ  ਦਿੱਤਾ ਤੇ ਆਪਣੇ ਪਿੰਡ ਜਾਣ ਤੋਂ ਪਹਿਲਾਂ ਇਸ ਨੇ ਪਿੰਡ ਵਾਲਿਆਂ ਨੂੰ ਘਰਾਂ ਵਿਚ ਡੱਕ ਲਿਆ। ਬਾਦਲ ਨੇ ਕਿਹਾ ਕਿ ਬਸ 8 ਮਹੀਨੇ ਰਹਿ ਗਏ ਨੇ, ਪੰਜਾਬ ਦੇ ਲੋਕ ਉਸਨੂੰ ਭੱਜਣ ਨਹੀਂ ਦੇਣਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ